ਯੇਰੂਸ਼ਲਮ ਦੀ ਮਸਜਿਦ ਨੇੜੇ ਲੱਗੀ ਅੱਗ, ਕੋਈ ਜ਼ਖਮੀ ਨਹੀਂ
Tuesday, Apr 16, 2019 - 05:59 PM (IST)

ਯੇਰੂਸ਼ਲਮ (ਭਾਸ਼ਾ)— ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਨੇੜੇ ਸੁਰੱਖਿਆ ਕਰਮੀ ਦੇ ਬੂਥ 'ਤੇ ਅੱਗ ਲੱਗ ਗਈ। ਹਾਲਾਂਕਿ ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ। ਮਸਜਿਦ ਫਿਲਹਾਲ ਖੁੱਲ੍ਹੀ ਹੋਈ ਹੈ। ਇਹ ਅੱਗ ਸੋਮਵਾਰ ਸ਼ਾਮ ਨੂੰ ਤਕਰੀਬਨ ਉਸੇ ਵੇਲੇ ਲੱਗੀ ਜਦੋਂ ਪੈਰਿਸ ਵਿਚ ਨੋਟਰੇ-ਡੈਮ ਕੈਥੇਡ੍ਰਲ ਵਿਚ ਅੱਗ ਲੱਗੀ ਸੀ। ਇਜ਼ਰਾਇਲੀ ਪੁਲਸ ਨੇ ਦੱਸਿਆ ਕਿ ਅੱਗ 'ਤੇ ਤੁਰੰਤ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮਸਜਿਦ ਦੀ ਨਿਗਰਾਨੀ ਕਰਨ ਵਲੇ ਵਕਫ ਧਾਰਮਿਕ ਸੰਗਠਨ ਨੇ ਕਿਹਾ ਕਿ ਅੱਗ ਵਿਚ ਸੁਰੱਖਿਆ ਕਰਮੀ ਦਾ ਕਮਰਾ ਸੜ ਗਿਆ। ਉਸ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਅੱਗ ਨਾਲ ਖੇਡਣ ਕਾਰਨ ਇਹ ਹਾਦਸਾ ਵਾਪਰਿਆ। ਭਾਵੇਂਕਿ ਹਾਲੇ ਹੋਰ ਜਾਣਕਾਰੀ ਉਪਲਬਧ ਨਹੀਂ ਹੈ। ਯੇਰੂਸ਼ਲਮ ਦੀ ਇਹ ਮਸਜਿਦ ਮੁਸਲਮਾਨਾਂ ਅਤੇ ਯਹੂਦੀਆਂ ਦੋਹਾਂ ਲਈ ਪਵਿੱਤਰ ਹੈ।