ਯੇਰੂਸ਼ਲਮ ਮੁੱਦੇ ''ਤੇ ਅਮਰੀਕੀ ਵਿਰੋਧੀਆਂ ਦੀ ਆਰਥਿਕ ਸਹਾਇਤਾ ਹੋਵੇਗੀ ਬੰਦ : ਟਰੰਪ

12/21/2017 3:55:39 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਸੰਘ ਦੇ ਅਮਰੀਕਾ ਨੂੰ ਇਜ਼ਰਾਇਲ ਦੀ ਰਾਜਧਾਨੀ ਯੇਰੂਸ਼ਲਮ ਮੰਨਣ ਦੇ ਫੈਸਲੇ ਨੂੰ ਬਦਲਣ ਦੇ ਪ੍ਰਸਤਾਵ 'ਤੇ ਸਮਰਥਨ ਕਰਨ ਵਾਲੇ ਦੇਸ਼ਾਂ ਦੀ ਆਰਥਿਕ ਸਹਾਇਤਾ ਬੰਦ ਕਰਨ ਦੀ ਧਮਕੀ ਦਿੱਤੀ ਸੀ। ਵ੍ਹਾਇਟ ਹਾਊਸ 'ਚ ਟਰੰਪ ਨੇ ਕਿਹਾ, ''ਸਾਡੇ ਤੋਂ ਅਰਬਾਂ ਡਾਲਰ ਦੀ ਆਰਥਿਕ ਸਹਾਇਤਾ ਲੈਣ ਵਾਲੇ ਦੇਸ਼ ਸਾਡੇ ਖਿਲਾਫ ਵੋਟ ਦੇ ਰਹੇ ਹਨ। ਅਸੀਂ ਉਨ੍ਹਾਂ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਬੰਦ ਕਰ ਦਿਆਂਗੇ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।'' ਸੰਯੁਕਤ ਰਾਸ਼ਟਰ ਮਹਾਸਭਾ ਦੇ 193 ਮੈਂਬਰ ਦੇਸ਼ ਅਰਬ ਤੇ ਮੁਸਲਿਮ ਦੇਸ਼ਾਂ ਦੀ ਅਪੀਲ 'ਤੇ 15 ਮੈਂਬਰੀ ਸੁਰੱਖਿਆ ਪ੍ਰੀਸ਼ਦ 'ਚ ਅਮਰੀਕਾ ਵੱਲੋਂ ਸੋਮਵਾਰ ਨੂੰ ਨਾ ਮਨਜ਼ੂਰ ਕੀਤੇ ਗਏ ਇਕ ਪ੍ਰਸਤਾਵ ਦੇ ਸਮਰਥਨ 'ਚ ਵੋਟ ਕਰਨ ਲਈ ਵੀਰਵਾਰ ਨੂੰ ਇਕ ਐਮਰੰਜਸੀ ਵਿਸ਼ੇਸ਼ ਸੈਸ਼ਨ 'ਚ ਹਿੱਸਾ ਲੈਣਗੇ। ਸੁਰੱਖਿਆ ਪ੍ਰੀਸ਼ਦ ਦੇ ਹੋਰ 14 ਮੈਂਬਰੀ ਮਿਸਰ ਦੇ ਪ੍ਰਸਤਾਵ 'ਤੇ ਦਸਤਖਤ ਕਰਨਗੇ। ਜਿਸ 'ਚ ਸਪੱਸ਼ਟ ਰੂਪ 'ਚ ਅਮਰੀਕਾ ਜਾਂ ਟਰੰਪ ਦਾ ਨਾਂ ਨਹੀਂ ਹੈ ਪਰ ਯੇਰੂਸ਼ਲਮ ਮੁੱਦੇ 'ਤੇ ਆਏ ਹਾਲਿਆ ਫੈਸਲਿਆਂ 'ਤੇ ਚਿੰਤਾ ਜ਼ਾਹਿਰ ਕੀਤੀ ਗਈ ਹੈ।
ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਮੰਗਲਵਾਰ ਨੂੰ ਕਈ ਦੇਸ਼ਾਂ ਨੂੰ ਚਿੱਠੀ ਲਿਖ ਕੇ ਚਿਤਾਵਨੀ ਦਿੱਤੀ ਸੀ ਕਿ ਟਰੰਪ ਨੇ ਅਮਰੀਕਾ ਖਿਲਾਫ ਵੋਟ ਦੇਣ ਵਾਲੇ ਦੇਸ਼ਾਂ ਦੀ ਸੂਚੀ ਮੰਗੀ ਹੈ। ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਕਈ ਸੀਨੀਅਰ ਨੇਤਾਵਾਂ ਨੇ ਹੇਲੀ ਦੀ ਚਿਤਾਵਨੀ ਕਾਰਨ ਜ਼ਿਆਦਾ ਵੋਟ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਅਸਵੀਕਾਰ ਕਰ ਦਿੱਤਾ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਟੇਰੇਸ ਦੇ ਬੁਲਾਰੇ ਨੇ ਵੀ ਟਰੰਪ ਦੇ ਕਦਮ 'ਤੇ ਗੱਲ ਕਰਨ ਤੋਂ ਮਨਾ ਕਰ ਦਿੱਤਾ ਸੀ।


Related News