ਆਸਟਰੇਲੀਆ ਦੇ ਬੀਚ ''ਤੇ ਦਿਖਾਈ ਦਿੱਤਾ ਅਨੋਖਾ ਨਜ਼ਾਰਾ, ਦੇਖਣ ਵਾਲੇ ਰਹਿ ਗਏ ਦੰਗ

02/03/2017 1:36:25 PM

ਬ੍ਰਿਸਬੇਨ— ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਇੱਕ ਬੀਚ ''ਤੇ ਪਿਛਲੇ ਦਿਨੀਂ ਵੱਡੀ ਗਿਣਤੀ ''ਚ ਨੀਲੇ ਰੰਗ ਦੀਆਂ ਬੁਲਬਲੇ ਦੇ ਅਕਾਰ ਵਾਲੀਆਂ ਜੈਲੀਫਿੱਸ਼ਾਂ ਦਿਖਾਈ ਦਿੱਤੀਆਂ। ਇਸ ਨਜ਼ਾਰੇ ਨੇ ਸਥਾਨਕ ਲੋਕਾਂ ਅਤੇ ਸਮੁੰਦਰੀ ਮਾਹਰਾਂ ਨੂੰ ਹੈਰਾਨ ਕਰ ਦਿੱਤਾ। ਜੈਸੀਫਿੱਸ਼ਾਂ ਸੂਬੇ ਦੇ ਇਲਾਕੇ ਡਿਸੈਪਸ਼ਨ ਬੇਅ ਦੇ ਬੀਚ ''ਤੇ ਦਿਖਾਈ ਦਿੱਤੀਆਂ। ਇਨ੍ਹਾਂ ਤਸਵੀਰਾਂ ਨੂੰ ਇੱਥੇ ਘੁੰਮਣ ਆਈ 24 ਸਾਲਾ ਸ਼ਾਰਲੋਟ ਲਾਅਸਨ ਨਾਮੀ ਇੱਤ ਲੜਕੀ ਨੇ ਕੈਮਰੇ ''ਚ ਕੈਦ ਕਰ ਲਿਆ ਅਤੇ ਫਿਰ ਸੋਸ਼ਲ ਮੀਡੀਆ ''ਤੇ ਸ਼ੇਅਰ ਕਰ ਦਿੱਤਾ। ਸ਼ਾਰਲੋਟ ਨੇ ਕਿਹਾ ਕਿ ਜੈਲੀਫਿੱਸ਼ਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਪੂਰਾ ਬੀਚ ਨੀਲੇ ਰੰਗ ਬੁਲਬੁਲਿਆਂ ਨਾਲ ਭਰਿਆ ਹੋਵੇ। 
ਇਸ ਅਨੋਖੇ ਨਜ਼ਾਰੇ ਦੇ ਬਾਰੇ ਸਮੁੰਦਰੀ ਜੀਵ ਮਾਹਰ ਲੀਸਾ ਐਨ ਗਰਸ਼ਵਿਨ ਨੇ ਕਿਹਾ ਕਿ ਉਹ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੱਕੀ-ਬੱਕੀ ਰਹਿ ਗਈ। ਉਸ ਦਾ ਕਹਿਣਾ ਹੈ ਕਿ ਆਪਣੇ 25 ਸਾਲਾਂ ਦੇ ਕੈਰੀਅਰ ''ਚ ਉਸ ਨੇ ਅਜਿਹਾ ਨਜ਼ਾਰਾ ਪਹਿਲੀ ਵਾਰ ਦੇਖਿਆ ਹੈ। ਲੀਸਾ ਨੇ ਕਿਹਾ, ''ਇਹ ਵਾਲਪੇਪਰ ਵਰਗਾ ਹੈ।'' ਇਸ ਦੇ ਨਾਲ ਹੀ ਸਮੁੰਦਰੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਫਿੱਸ਼ਾਂ ਹਵਾਵਾਂ ਦੀ ਦਿਸ਼ਾ ਅਤੇ ਸਮੁੰਦਰ ਦੀਆਂ ਲਹਿਰਾਂ ਦੇ ਵਹਾਅ ਕਾਰਨ ਪਾਣੀ ''ਚੋਂ ਬਾਹਰ ਆ ਗਈਆਂ। ਇਸ ਪਿੱਛੋਂ ਇਹ ਮਿੱਟੀ ''ਚ ਫਸ ਗਈਆਂ।

Related News