ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਨਾਲ ਪੁਲਾੜ ਦੀ ਯਾਤਰਾ ਕਰੇਗਾ ''ਸ਼ਖਸ'', ਦਿੱਤੀ ਇੰਨੀ ਰਾਸ਼ੀ

Sunday, Jun 13, 2021 - 07:31 PM (IST)

ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਨਾਲ ਪੁਲਾੜ ਦੀ ਯਾਤਰਾ ਕਰੇਗਾ ''ਸ਼ਖਸ'', ਦਿੱਤੀ ਇੰਨੀ ਰਾਸ਼ੀ

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਅਤੇ ਐਮਾਜ਼ਾਨ ਕੰਪਨੀ ਦੇ ਮਾਲਕ ਜੇਫ ਬੇਜ਼ੋਸ ਨਾਲ ਪੁਲਾੜ ਦੀ ਸੈਰ ਕਰਨ ਵਾਲੇ ਸ਼ਖਸ ਦਾ ਫ਼ੈਸਲਾ ਹੋ ਗਿਆ ਹੈ। ਕਰੀਬ 10 ਮਿੰਟ ਤੱਕ ਚੱਲੀ ਨੀਲਾਮੀ ਦੌਰਾਨ ਦੁਨੀਆ ਦੇ 159 ਦੇਸ਼ਾਂ ਤੋਂ 7600 ਲੋਕਾਂ ਨੇ ਇਸ ਵਿਚ ਹਿੱਸਾ ਲਿਆ। ਬੇਜ਼ੋਸ ਨਾਲ ਉਹਨਾਂ ਦੇ ਨਿਊ ਸ਼ੇਫਰਡ ਰਾਕੇਟ ਵਿਚ ਜਾਣ ਵਾਲੇ ਜੇਤੂ ਦਾ ਫ਼ੈਸਲਾ ਆਖਰੀ 3 ਮਿੰਟ ਵਿਚ ਲੱਗੀ ਬੋਲੀ ਦੌਰਾਨ ਹੋਇਆ। ਜੇਤੂ ਸ਼ਖਸ ਨੇ ਬੇਜ਼ੋਸ ਨਾਲ ਟਿਕਟ ਬੁੱਕ ਕਰਨ ਲਈ ਕਰੀਬ 2 ਅਰਬ ਰੁਪਏ ਜਾਂ 28 ਮਿਲੀਅਨ ਡਾਲਰ ਦਿੱਤੇ ਹਨ। ਜੇਫ ਬੇਜ਼ੋਸ ਦੀ ਸਪੇਸ ਕੰਪਨੀ ਬਲੂ ਓਰੀਜ਼ਨ ਨੇ ਹੁਣ ਤੱਕ ਜੇਤੂ ਦੇ ਨਾਮ ਦਾ ਐਲਾਨ ਨਹੀਂ ਕੀਤਾ ਹੈ। ਮੰਨਿਆ ਜਾ ਰਿਹਾ ਹੈਕਿ ਸ਼ਖਸ ਵੀ ਕੋਈ ਅਰਬਪਤੀ ਹੀ ਹੈ। 

ਬੇਜ਼ੋਸ, ਉਹਨਾਂ ਦੇ ਭਰਾ ਮਾਰਕ ਬੇਜ਼ੋਸ ਅਤੇ ਨੀਲਾਮੀ ਵਿਚ ਜੇਤੂ ਸ਼ਖਸ ਨਾਲ ਤਿੰਨ ਹੋਰ ਲੋਕ 20 ਜੁਲਾਈ ਨੂੰ ਪੁਲਾੜ ਵਿਚ ਜਾਣਗੇ। ਨਿਊ ਸ਼ੇਫਰ਼ਡ ਰਾਕੇਟ ਦੀ ਇਹ 16ਵੀਂ ਉਡਾਣ ਹੋਵੇਗੀ ਪਰ ਇਨਸਾਨ ਨਾਲ ਇਹ ਉਸ ਦੀ ਪਹਿਲੀ ਉਡਾਣ ਹੈ। ਬੇਜੋਸ ਦੀ ਇਹ ਪੁਲਾੜ ਦੀ ਸੈਰ ਸਿਰਫ 11 ਮਿੰਟ ਤੱਕ ਚੱਲੇਗੀ। ਇਹਨਾਂ 11 ਮਿੰਟਾਂ ਵਿਚ ਸੈਰ ਲਈ ਗੁੰਮਨਾਮ ਸ਼ਖਸ ਨੇ 2 ਅਰਬ ਰੁਪਏ ਅਦਾ ਕੀਤੇ ਹਨ।

ਪੜ੍ਹੋ ਇਹ ਅਹਿਮ ਖਬਰ- ਮੈਕਸੀਕੋ : ਸ਼ਖਸ ਦੇ ਘਰੋਂ ਮਿਲੇ ਹੱਡੀਆਂ ਦੇ 3,787 ਟੁੱਕੜੇ, 17 ਲੋਕਾਂ ਦੇ ਕਤਲ ਦਾ ਖਦਸ਼ਾ

ਨਿਊ ਸ਼ੇਫਰਡ ਕੈਪਸੂਲ ਪੂਰੀ ਤਰ੍ਹਾਂ ਆਟੋਮੈਟਿਕ
ਬਲੂ ਓਰੀਜ਼ਨ ਦੇ ਮਾਲਕ ਬੇਜ਼ੋਸ ਨੇ ਆਪਣੀ ਪੁਲਾੜ ਯਾਤਰਾ ਦੇ ਬਾਰੇ ਇੰਸਟਾਗ੍ਰਾਮ 'ਤੇ ਲਿਖਿਆ,''ਧਰਤੀ ਨੂੰ ਸਪੇਸ ਤੋਂ ਦੇਖਣਾ ਤੁਹਾਨੂੰ ਬਦਲ ਦਿੰਦਾ ਹੈ। ਇਸ ਗ੍ਰਹਿ ਨਾਲ ਤੁਹਾਡੇ ਰਿਸ਼ਤੇ ਨੂੰ ਬਦਲ ਦਿੰਦਾ ਹੈ। ਮੈਂ ਇਸ ਉਡਾਣ ਵਿਚ ਸਵਾਰ ਹੋਣਾ ਚਾਹੁਦਾ ਹਾਂ ਕਿਉਂਕ ਇਹ ਇਕ ਅਜਿਹੀ ਚੀਜ਼ ਹੈ ਜਿਸ ਨੂੰ ਸ਼ੁਰੂ ਤੋਂ ਹੀ ਆਪਣੇ ਜੀਵਨ ਵਿਚ ਕਰਨਾ ਚਾਹੁੰਦਾ ਸੀ। ਇਹ ਇਕ ਰੋਮਾਂਚ ਹੈ। ਇਹ ਮੇਰੇ ਲਈ ਬਹੁਤ ਅਹਿਮ ਹੈ।'' ਬੇਜ਼ੋਸ ਦੀ ਕੰਪਨੀ ਬਲੂ ਓਰੀਜ਼ਨ ਦਾ ਨਿਊ ਸ਼ੇਫਰਡ ਪੂਰੀ ਤਰ੍ਹਾਂ ਨਾਲ ਆਟੋਮੈਟਿਕ ਹੈ ਮਤਲਬ ਉਸ ਨੂੰ ਪਾਇਲਟ ਦੀ ਲੋੜ ਨਹੀਂ ਹੈ। ਰਾਕੇਟ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਜੇਕਰ ਕੋਈ ਐਮਰਜੈਂਸੀ ਸਥਿਤੀ ਆਉਂਦੀ ਹੈ ਤਾਂ ਕੈਪਸੂਲ ਅੱਧੇ ਰਸਤੇ ਵਿਚ ਹੀ ਰਾਕੇਟ ਤੋਂ ਵੱਖ ਹੋ ਜਾਵੇਗਾ ਅਤੇ ਯਾਤਰੀ ਉਸ ਰਾਕੇਟ ਤੋਂ ਦੂਰ ਹੋ ਜਾਣਗੇ। 

ਇਹੀ ਨਹੀਂ ਕੈਪਸੂਲ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਜੇਕਰ ਪੈਰਾਸ਼ੂਟ ਨਹੀਂ ਵੀ ਖੁੱਲ੍ਹਦਾ ਹੈ ਤਾਂ ਵੀ ਉਹ ਧਰਤੀ 'ਤੇ ਸੁਰੱਖਿਅਤ ਉਤਰ ਜਾਵੇਗਾ। ਮਾਹਰਾਂ ਮੁਤਾਬਕ ਇੰਨੀ ਸੁਰੱਖਿਆ ਦੇ ਬਾਅਦ ਵੀ ਬੇਜੋਸ ਦੀ ਇਹ ਸਪੇਸ ਯਾਤਰਾ ਪੂਰੀ ਤਰ੍ਹਾਂ ਖਤਰੇ ਤੋਂ ਮੁਕਤ ਨਹੀਂ। ਇਹ ਜਾਨਲੇਵਾ ਵੀ ਹੋ ਸਕਦੀ ਹੈ।

ਨੋਟ- ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਨਾਲ ਪੁਲਾੜ ਦੀ ਯਾਤਰਾ ਕਰੇਗਾ ਸ਼ਖਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News