ਮਾਣ ਦੀ ਗੱਲ, ਜਯਾ ਬਡਿਗਾ ਕੈਲੀਫੋਰਨੀਆ ਦੇ ਸੁਪੀਰੀਅਰ ਕੋਰਟ ਦੀ ਪਹਿਲੀ ਤੇਲਗੂ ਮੂਲ ਦੀ ਜੱਜ ਨਿਯੁਕਤ
Thursday, May 23, 2024 - 10:14 AM (IST)
ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਭਾਰਤੀ-ਅਮਰੀਕੀ ਤੇਲਗੂ ਮਹਿਲਾ ਜਯਾ ਬਡਿਗਾ ਨੂੰ ਅਮਰੀਕਾ ਵਿੱਚ ਇੱਕ ਦੁਰਲੱਭ ਸਨਮਾਨ ਮਿਲਿਆ। ਉਸ ਨੂੰ ਕੈਲੀਫੋਰਨੀਆ ਵਿੱਚ ਸੈਕਰਾਮੈਂਟੋ ਕਾਉਂਟੀ ਸੁਪੀਰੀਅਰ ਕੋਰਟ ਦੀ ਜੱਜ ਵਜੋਂ ਨਿਯੁਕਤ ਕੀਤਾ ਗਿਆ। ਇਸ ਨਾਲ ਉਹ ਕੈਲੀਫੋਰਨੀਆ ਵਿੱਚ ਜੱਜ ਦੀ ਡਿਊਟੀ ਸੰਭਾਲਣ ਵਾਲੀ ਤੇਲਗੂ ਰਾਜ ਦੀ ਪਹਿਲੀ ਮਹਿਲਾ ਬਣ ਗਈ ਹੈ।ਜੋ ਸੰਨ 2022 ਤੋਂ ਉਸੇ ਅਦਾਲਤ ਵਿੱਚ ਇੱਕ ਕਮਿਸ਼ਨਰ ਵਜੋਂ ਨਿਯੁਕਤ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਤੋਂ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
ਜਯਾ ਬਡਿਗਾ ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦੇ ਸ਼ਹਿਰ ਵਿਜੇਵਾੜਾ ਤੋਂ ਹੈ ਅਤੇ ਉਸ ਨੇ ਹੈਦਰਾਬਾਦ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਬਾਅਦ ਵਿੱਚ ਉਹ ਅਮਰੀਕਾ ਚਲੀ ਗਈ ਅਤੇ ਬੋਸਟਨ ਯੂਨੀਵਰਸਿਟੀ ਵਿੱਚ ਆਪਣੀ ਐਮ.ਏ. ਕੀਤੀ। ਉਸ ਤੋਂ ਬਾਅਦ ਉਸ ਨੇ ਸਾਂਤਾ ਕਲਾਰਾ ਯੂਨੀਵਰਸਿਟੀ ਤੋਂ ਆਪਣੀ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। 2009 ਵਿੱਚ ਅਮਰੀਕਾ ਦੇ ਕੈਲੀਫੋਰਨੀਆ ਵਿਚ ਉਸ ਨੇ ਸਟੇਟ ਬਾਰ ਦੀ ਪ੍ਰੀਖਿਆ ਪਾਸ ਕੀਤੀ। 10 ਸਾਲਾਂ ਤੋਂ ਪ੍ਰਾਈਵੇਟ ਪ੍ਰੈਕਟਿਸ ਵਿੱਚ ਕਾਨੂੰਨ ਦਾ ਅਭਿਆਸ ਕੀਤਾ ਹੈ ਅਤੇ ਸਕੂਲ ਆਫ਼ ਲਾਅ ਵਿੱਚ ਲੈਕਚਰਾਰ ਵਜੋਂ ਵੀ ਕੰਮ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।