ਜੈ ਚੌਧਰੀ 2025 'ਚ ਅਮਰੀਕਾ 'ਚ ਸਭ ਤੋਂ ਅਮੀਰ ਭਾਰਤੀ ਪ੍ਰਵਾਸੀ

Friday, Jul 11, 2025 - 11:04 AM (IST)

ਜੈ ਚੌਧਰੀ 2025 'ਚ ਅਮਰੀਕਾ 'ਚ ਸਭ ਤੋਂ ਅਮੀਰ ਭਾਰਤੀ ਪ੍ਰਵਾਸੀ

ਵਾਸ਼ਿੰਗਟਨ (ਰਾਜ ਗੋਗਨਾ)- ਭਾਰਤੀ ਮੂਲ ਦੇ ਜੈ ਚੌਧਰੀ 2025 ਵਿੱਚ ਅਮਰੀਕਾ ਦੇ ਸਭ ਤੋਂ ਅਮੀਰ ਭਾਰਤੀ ਪ੍ਰਵਾਸੀ ਬਣ ਗਏ ਹਨ। ਜੈ ਚੌਧਰੀ ਜ਼ੈਡਸਕੇਲਰ ਦੇ ਸੀ.ਈ.ਓ ਅਤੇ ਸੰਸਥਾਪਕ ਹਨ। ਫੋਰਬਸ ਨੇ 2025 ਦੇ ਸਭ ਤੋਂ ਅਮੀਰ ਪ੍ਰਵਾਸੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਜੈ ਚੌਧਰੀ ਚੋਟੀ ਦੇ 10 ਵਿੱਚ ਇਕਲੌਤੇ ਭਾਰਤੀ ਪ੍ਰਵਾਸੀ ਹਨ। ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਨਮੇ, ਜੈ ਚੌਧਰੀ 1980 ਵਿੱਚ ਉੱਚ ਸਿੱਖਿਆ ਲਈ ਅਮਰੀਕਾ ਆਏ ਸਨ। ਜੈ ਚੌਧਰੀ ਸਾਈਬਰ ਸੁਰੱਖਿਆ ਫਰਮ ਜ਼ੈਡਸਕੇਲਰ ਦੇ ਸੀ.ਈ.ਓ ਅਤੇ ਸੰਸਥਾਪਕ ਵੀ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਸਰਕਾਰ ਨੇ ਕਰ 'ਤਾ ਮਹੱਤਵਪੂਰਨ ਐਲਾਨ, ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ

ਇਸ ਫੋਰਬਸ ਸੂਚੀ ਵਿੱਚ ਦੁਨੀਆ ਭਰ ਤੋਂ ਅਮਰੀਕਾ ਆਏ 125 ਅਰਬਪਤੀ ਪ੍ਰਵਾਸੀ ਸ਼ਾਮਲ ਹਨ, ਜਿਨ੍ਹਾਂ ਵਿੱਚ ਜੈ ਚੌਧਰੀ 17.9 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਅੱਠਵੇਂ ਨੰਬਰ 'ਤੇ ਹਨ, ਜੋ ਸੁੰਦਰ ਪਿਚਾਈ ਤੋਂ ਬਹੁਤ ਅੱਗੇ ਹਨ। ਮਾਈਕ੍ਰੋਸਾਫਟ ਦੇ ਸੀ.ਈ.ਓ ਪਿਚਾਈ ਸੂਚੀ ਵਿੱਚ 119ਵੇਂ ਨੰਬਰ 'ਤੇ ਹਨ, ਜਦੋਂ ਕਿ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ 120ਵੇਂ ਨੰਬਰ 'ਤੇ ਹਨ। ਇਸ ਸੂਚੀ ਵਿੱਚ ਕੁੱਲ 12 ਭਾਰਤੀ ਪ੍ਰਵਾਸੀ ਸ਼ਾਮਲ ਹਨ, ਜਦੋਂ ਕਿ ਟੇਸਲਾ ਦੇ ਐਲੋਨ ਮਸਕ ਇਸ ਸੂਚੀ ਵਿੱਚ ਸਿਖਰ 'ਤੇ ਹਨ। ਫੋਰਬਸ ਦੀ ਸੂਚੀ ਵਿੱਚ ਭਾਰਤ ਦੇ ਸਭ ਤੋਂ ਵੱਧ 12 ਅਰਬਪਤੀ ਹਨ ਅਤੇ ਭਾਰਤੀ ਪ੍ਰਵਾਸੀਆਂ ਦੇ ਜਨਮ ਸਥਾਨ ਦੇ ਤੌਰ 'ਤੇ ਇਜ਼ਰਾਈਲ ਨੂੰ ਪਛਾੜ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News