ਕੈਨੇਡਾ ''ਚ ਨਸ਼ਾ ਤਸਕਰੀ ਦੇ ਦੋਸ਼ ''ਚ ਪੰਜਾਬੀ ਵਿਅਕਤੀ ਗ੍ਰਿਫ਼ਤਾਰ

Monday, Nov 02, 2020 - 09:43 AM (IST)

ਕੈਨੇਡਾ ''ਚ ਨਸ਼ਾ ਤਸਕਰੀ ਦੇ ਦੋਸ਼ ''ਚ ਪੰਜਾਬੀ ਵਿਅਕਤੀ ਗ੍ਰਿਫ਼ਤਾਰ

ਓਟਾਵਾ- ਨਸ਼ਾ ਤਸਕਰੀ ਅਤੇ ਗੈਂਗਵਾਰ ਨਾਲ ਕੈਨੇਡਾ ਵੀ ਬੁਰੀ ਤਰ੍ਹਾਂ ਜੂਝ ਰਿਹਾ ਹੈ ਤੇ ਹਰ ਰੋਜ਼ ਇੱਥੇ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ। ਬੀਤੇ ਦਿਨੀਂ ਬਰੈਂਪਟਨ ਪੁਲਸ ਨੇ ਇਕ ਪੰਜਾਬੀ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿਚ ਫੜਿਆ ਹੈ।

ਇਹ ਵੀ ਪੜ੍ਹੋ- WHO ਦੇ ਡਾਇਰੈਕਟਰ ਜਨਰਲ ਟੇਡ੍ਰੋਸ ਆਏ ਕੋਰੋਨਾ ਪੀੜਤ ਦੇ ਸੰਪਰਕ 'ਚ, ਹੋਏ ਇਕਾਂਤਵਾਸ

ਜਾਣਕਾਰੀ ਮੁਤਾਬਕ ਓਂਟਾਰੀਓ ਦੀ ਪੀਲ ਰੀਜਨਲ ਪੁਲਸ ਨੇ ਬਰੈਂਪਟਨ ਦੇ 42 ਸਾਲਾ ਜਤਿੰਦਰ ਸੰਧਰ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਰਿਪੋਰਟ ਮੁਤਾਬਕ 29 ਅਕਤੂਬਰ ਨੂੰ ਪੀਲ ਰੀਜਨਲ ਪੁਲਸ ਦੀ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਬਰੈਂਪਟਨ ਦੇ ਕਾਸਟਲਮੋਰ ਰੋਡ ਅਤੇ ਗੋਰੇ ਰੌਡ ਖੇਤਰ ਵਿਚ ਰਹਿੰਦੇ ਜਤਿੰਦਰ ਸੰਧਰ ਨੂੰ ਨਸ਼ੀਲੇ ਪਦਾਰਥਾਂ ਸਣੇ ਫੜਿਆ। ਪੁਲਸ ਨੇ ਉਸ ਕੋਲੋਂ 39 ਹਜ਼ਾਰ ਡਾਲਰ ਦੇ ਨਸ਼ੀਲੇ ਪਦਾਰਥ ਫੜੇ ਹਨ।

ਉਸ ਕੋਲੋਂ 908 ਗ੍ਰਾਮ ਕ੍ਰਿਸਟਲ ਮੈਥਮਫੇਟਾਮਾਈਨ ਅਤੇ ਹੈਰੋਇਨ ਬਰਾਮਦ ਹੋਈ ਹੈ। ਦੱਸ ਦਈਏ ਕਿ ਮੈਥਮਫੇਟਾਮਾਈਨ ਜਾਨਲੇਵਾ ਨਸ਼ਾ ਹੈ, ਜੋ ਹਰ ਸਾਲ ਕੈਨੇਡਾ ਵਿਚ ਸੈਂਕੜੇ ਘਰਾਂ ਦੇ ਦੀਵੇ ਬੁਝਾ ਰਿਹਾ ਹੈ।

ਜਤਿੰਦਰ ਸੰਧਰ 'ਤੇ ਪਾਬੰਦੀਸ਼ੁਧਾ ਪਦਾਰਥਾਂ ਦੀ ਤਸਕਰੀ ਕਰਨ ਦੇ ਦੋ ਤਰ੍ਹਾਂ ਦੇ ਦੋਸ਼ ਆਇਦ ਹੋਏ ਲੱਗੇ ਹਨ। ਉਸ ਨੂੰ 30 ਅਕਤੂਬਰ ਨੂੰ ਬਰੈਂਪਟਨ ਦੀ ਓਂਟਾਰੀਓ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਸ ਵਲੋਂ ਇਸ ਸਬੰਧੀ ਹੋਰ ਜਾਂਚ ਹੋ ਰਹੀ ਹੈ।


author

Lalita Mam

Content Editor

Related News