ਮੈਲਬੌਰਨ 'ਚ ਜਸਮੀਤ ਸਿੰਘ ਪੰਨੂ ਨੇ ਚੋਣ ਮੁਹਿੰਮ ਦਾ ਕੀਤਾ ਆਗਾਜ਼

Monday, May 20, 2024 - 02:36 PM (IST)

ਮੈਲਬੌਰਨ 'ਚ ਜਸਮੀਤ ਸਿੰਘ ਪੰਨੂ ਨੇ ਚੋਣ ਮੁਹਿੰਮ ਦਾ ਕੀਤਾ ਆਗਾਜ਼

ਮੈਲਬੌਰਨ (ਮਨਦੀਪ ਸਿੰਘ ਸੈਣੀ): ਮੈਲਬੌਰਨ ਦੇ ਇਲਾਕੇ ਏਂਟਰੀ (ਵੁੱਡਲੀ) ਵਿੱਖੇ ਜਸਮੀਤ ਸਿੰਘ ਪੰਨੂ ਨੇ ਆਉਣ ਵਾਲੀਆਂ ਕੋਂਸਲ ਚੋਣਾਂ ਲਈ ਚੋਣ ਮੁਹਿੰਮ ਦਾ ਰਸਮੀ ਤੌਰ 'ਤੇ ਆਗਾਜ਼ ਕਰ ਦਿੱਤਾ ਹੈ। ਮੈਲਟਨ ਕੋਂਸਲ ਅਧੀਨ ਆਉਂਦੇ ਜੈਕਵੁੱਡ ਵਾਰਡ ਵਿੱਚੋਂ ਜਸਮੀਤ ਪੰਨੂ ਨੇ ਅਗਾਉੂਂ ਤੌਰ 'ਤੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਚੋਣ ਮੁਹਿੰਮ ਦੀ ਸ਼ੁਰੂੂਆਤ ਕਰ ਦਿੱਤੀ ਹੈ, ਜਿਸ ਦੇ ਲਈ ਇੱਕ ਰਸਮੀ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਜੈਕਵੁੱਡ ਵਾਰਡ ਦੇ ਨਿਵਾਸੀਆਂ ਨੇ ਸ਼ਿਰਕਤ ਕੀਤੀ ਤੇ ਜਸਮੀਤ ਪੰਨੂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। 

PunjabKesari

PunjabKesari

ਇਸ ਦੌਰਾਨ ਪੰਨੂ ਦੀ ਚੋਣ ਮੁਹਿਮ ਨੂੰ ਉਸ ਵੇਲੇ ਹੋਰ ਹੁੰਗਾਰਾ ਮਿਲਿਆ ਜਦੋਂ ਪਿਛਲੀ ਵਾਰ ਦੇ ਉਮੀਦਵਾਰਾਂ ਸਮੇਤ ਸਮੂਹ ਇਲਾਕਾ ਨਿਵਾਸੀਆਂ ਨੇ ਆਪਣਾ ਸਮਰਥਨ ਪੂਰੀ ਤਰ੍ਹਾਂ ਜਸਮੀਤ ਪੰਨੂ ਨੂੰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਚੋਣਾਂ ਲਈ ਰਣਨੀਤੀ ਤੈਅ ਕੀਤੀ। ਜਸਮੀਤ ਪੰਨੂ ਨੇ ਭਾਈਚਾਰੇ ਵਲੋਂ ਮਿਲੇ ਇੰਨੇ ਵੱਡੇ ਸਮਰਥਨ ਨੂੰ ਲੈ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਕੌਂਸਲਰ ਦੀ ਜ਼ਿੰਮੇਵਾਰੀ ਮਿਲਣ 'ਤੇ ਵੀ ਆਪਣੀ ਜ਼ਿੰਮੇਵਾਰੀ ਹੋਰ ਤਨਦੇਹੀ ਨਾਲ ਨਿਭਾਉਣਗੇ।

PunjabKesari

ਪੜ੍ਹੋ ਇਹ ਅਹਿਮ ਖ਼ਬਰ-NSW 'ਚ ਘਰੇਲੂ ਹਿੰਸਾ ਦੀ ਕਾਰਵਾਈ 'ਚ 500 ਤੋਂ ਵੱਧ ਗ੍ਰਿਫ਼ਤਾਰ

ਜੈਕਵੁੱਡ ਵਾਰਡ ਵਿੱਚ ਏਂਟਰੀ (ਵੁੱਡਲੀ), ਬੌਨੀਬਰੂਕ, ਡੀਨਸਾਇਡ ਤੇ ਫਰੇਜ਼ਰ ਰਾਇਜ਼ ਇਲਾਕੇ ਆਉਂਦੇ ਹਨ ਤੇ ਜਿਸ ਵਿੱਚ ਭਾਰਤੀ ਭਾਈਚਾਰੇ ਦੀ ਚੰਗੀ ਵਸੋਂ ਹੈ ਤੇ ਇਨ੍ਹਾਂ 'ਚੋਂ ਕਈ ਇਲਾਕੇ (ਪੰਜਾਬੀਆਂ ਦੇ ਗੜ) ਵਜੋਂ ਵੀ ਜਾਣੇ ਜਾਂਦੇ ਹਨ ਜਿਸ ਦਾ ਲਾਭ ਪੰਨੂ ਨੂੰ ਇੰਨਾ ਚੋਣਾਂ ਵਿਚ ਮਿਲ ਸਕਦਾ ਹੈ ਤੇ ਇਹ ਕੋਂਸਲ ਚੋਣਾਂ ਅਕਤੂਬਰ ਮਹੀਨੇ ਵਿੱਚ ਹੋਣ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੰਨੂ ਏਂਟਰੀ (ਵੁੱਡਲੀ) ਇਲਾਕੇ ਦਾ ਇੱਕ ਜਾਣਿਆ ਪਛਾਣਿਆ ਚਿਹਰਾ ਹਨ ਜੋ ਕਿ ਏਂਟਰੀ ਮਲਟੀਕਲਚਰਲ ਕਲੱਬ ਦੇ ਨਾਲ-ਨਾਲ ਹੋਰ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਗਤੀਵਿਧੀਆਂ ਵਿੱਚ ਆਪਣਾ ਹਿੱਸਾ ਬਾਖੂਬੀ ਪਾਉਂਦੇ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News