ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਦਾ ਇਟਲੀ ਪੁੱਜਣ ''ਤੇ ਸਵਾਗਤ

Thursday, Jun 29, 2023 - 01:57 PM (IST)

ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਦਾ ਇਟਲੀ ਪੁੱਜਣ ''ਤੇ ਸਵਾਗਤ

ਮਿਲਾਨ (ਸਾਬੀ ਚੀਨੀਆ):  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਦਾ ਇਟਲੀ ਪੁੱਜਣ 'ਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਵੱਲੋਂ ਸਵਾਗਤ ਕੀਤਾ ਗਿਆ। ਉੱਥੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਇਟਲੀ ਦੇ ਪ੍ਰਬੰਧਕਾਂ ਦੁਆਰਾ ਇਟਲੀ ਦੇ ਰੀਗਲ ਰੈਸਟੋਰੈਂਟ ਬਰੇਸ਼ੀਆ ਵਿਖੇ ਜਥੇਦਾਰ ਜਰਨੈਲ ਸਿੰਘ ਨੂੰ ਜੀ ਆਇਆ ਆਖਿਆ ਅਤੇ 9 ਜੁਲਾਈ ਨੂੰ ਹੋਣ ਵਾਲੇ ਓਪਨ ਕਬੱਡੀ ਕੱਪ 'ਤੇ ਆਉਣ ਲਈ ਸੱਦਾ ਪੱਤਰ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! 24 ਸਾਲ ਦੀ ਨੌਕਰੀ 'ਚ 20 ਸਾਲ ਛੁੱਟੀ 'ਤੇ ਰਹੀ ਮਹਿਲਾ, ਹੁਣ ਮਿਲਿਆ ਇਹ ਖਿਤਾਬ

ਇਹ ਕਬੱਡੀ ਕੱਪ 9 ਜੁਲਾਈ ਨੂੰ ਬੈਰਗਾਮੋ ਜਿਲ੍ਹੇ ਦੇ ਵੇਰਦੇਲੋ ਪਿੰਡ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮੌਕੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਇਟਲੀ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ, ਸੁਰਜੀਤ ਸਿੰਘ ਜੌਹਲ, ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲਾ, ਸੁਖਚੈਨ ਸਿੰਘ ਠੀਕਰੀਵਾਲਾ, ਜਗਮੀਤ ਸਿੰਘ ਦੁਰਗਾਪੁਰ,ਦਲਜੀਤ ਸਿੰਘ ਜੱਗੀ,ਹਰਜੀਤ ਸਿੰਘ ਟਿਵਾਣਾ, ਸੱਜਣ ਸਿੰਘ ਚਾਹਲ,ਪਿਆਰਾ ਸਿੰਘ ਆਦਿ ਰੀਗਲ ਰੈਸਟੋਰੈਂਟ ਬਰੇਸ਼ੀਆ ਵਿਖੇ ਹਾਜ਼ਰ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਦੇ ਦੋਨੋਂ ਸਪੁੱਤਰ ਲਖਵਿੰਦਰ ਸਿੰਘ ਡੋਗਰਾਂਵਾਲਾ ਅਤੇ ਜਸਵੀਰ ਸਿੰਘ ਡੋਗਰਾਂਵਾਲ ਇਟਲੀ ਵਿੱਚ ਚੰਗਾ ਨਾਮਣਾ ਖੱਟ ਚੁੱਕੇ ਹਨ ਅਤੇ ਬਰੇਸ਼ੀਆ ਸ਼ਹਿਰ ਵਿੱਚ ਰੀਗਲ ਰੈਂਸਟੋਰੈਂਟ ਦੇ ਮਾਲਕ ਹਨ।

ਨੋਟ- ਇਸ ਖ਼ਬਰ ਬਾਰੇ ਕੁੁਮੈਂਟ ਕਰ ਦਿਓ ਰਾਏ।


author

Vandana

Content Editor

Related News