ਜਾਪਾਨ ਵਿਚ ਵਿਦੇਸ਼ੀਆਂ ਨਾਲ ਮਾੜਾ ਵਤੀਰਾ ਕਰਨ ''ਤੇ ਲੱਗੇਗਾ ਭਾਰੀ ਜੁਰਮਾਨਾ

12/12/2019 9:27:11 PM

ਟੋਕੀਓ- ਜਾਪਾਨ ਦੇ ਕਾਵਾਸਾਕੀ ਸ਼ਹਿਰ ਵਿਚ ਵਿਧਾਨ ਸਭਾ ਨੇ ਦੇਸ਼ ਵਿਚ ਜਨਤਕ ਸਥਾਨਾਂ 'ਤੇ ਵਿਦੇਸ਼ੀ ਲੋਕਾਂ ਨਾਲ ਮਾੜਾ ਵਤੀਰਾ ਕਰਨ 'ਤੇ ਭਾਰੀ ਜੁਰਮਾਨਾ ਲਗਾਉਣ ਵਾਲਾ ਇਕ ਕਾਨੂੰਨ ਪਾਸ ਕੀਤਾ ਹੈ। ਸਥਾਨਕ ਮੀਡੀਆ ਦੀ ਵੀਰਵਾਰ ਦੀ ਰਿਪੋਰਟ ਦੇ ਮੁਤਾਬਕ ਜਾਪਾਨ ਦਾ ਕਾਵਾਸਾਕੀ ਦੇਸ਼ ਵਿਚ ਇਸ ਤਰ੍ਹਾਂ ਦਾ ਕਾਨੂੰਨ ਪਾਸ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ।

ਜਾਪਾਨ ਨੇ 2016 ਵਿਚ ਵਿਦੇਸ਼ੀਆਂ ਦੇ ਖਿਲਾਫ ਗਲਤ ਵਿਵਹਾਰ ਨੂੰ ਰੋਕਣ ਦੀ ਕੋਸ਼ਿਸ਼ ਦੇ ਤਹਿਤ ਐਂਟੀ-ਡਿਸਕ੍ਰਿਮਿਨੇਟਰੀ ਸਪੀਚ ਐਕਟ ਲਾਗੂ ਕੀਤਾ ਸੀ ਪਰ ਇਸ ਦਾ ਕੁਝ ਜ਼ਿਆਦਾ ਅਸਰ ਨਹੀਂ ਹੋਣ ਕਾਰਨ ਕਾਵਾਸਾਕੀ ਸ਼ਹਿਰ ਦੀ ਵਿਧਾਨ ਸਭਾ ਨੇ ਆਪਣਾ ਨਵਾਂ ਕਾਨੂੰਨ ਲਿਆਉਣ ਦਾ ਫੈਸਲਾ ਕੀਤਾ। ਇਹ ਕਾਨੂੰਨ ਅਗਲੇ ਸਾਲ ਇਕ ਜੁਲਾਈ ਤੋਂ ਪਾਸ ਹੋ ਜਾਵੇਗਾ। ਇਸ ਦੇ ਤਹਿਤ ਜਾਪਾਨ ਵਿਚ ਵਿਦੇਸ਼ੀਆਂ ਦੇ ਨਾਲ ਭੇਦ-ਭਾਵ ਵਾਲੇ ਤੇ ਅਪਮਾਨਜਨਕ ਵਤੀਰਾ ਕਰਨ ਵਾਲਿਆਂ 'ਤੇ 5 ਲੱਖ ਯੇਨ ਦਾ ਜੁਰਮਾਨਾ ਲਾਏ ਜਾਣ ਦਾ ਕਾਨੂੰਨ ਹੈ। ਪਹਿਲੀ ਵਾਰ ਅਜਿਹਾ ਕਰਨ ਵਾਲੇ ਲੋਕਾਂ ਨੂੰ ਨੋਟਿਸ ਦਿੱਤਾ ਜਾਵੇਗਾ ਪਰ ਵਾਰ-ਵਾਰ ਅਜਿਹਾ ਕਰਨ 'ਤੇ ਦੋਸ਼ੀ ਦਾ ਨਾਂ ਜਨਤਕ ਕੀਤਾ ਜਾਵੇਗਾ। ਸ਼ਹਿਰ ਦੇ ਅਧਿਕਾਰੀ ਅਜਿਹੇ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ।


Baljit Singh

Content Editor

Related News