8 ਲੋਕਾਂ ਨੂੰ ਮੁਫ਼ਤ ’ਚ ਚੰਨ ਦੀ ਸੈਰ ਕਰਾਏਗਾ ਇਹ ਅਰਬਪਤੀ, ਅਪਲਾਈ ਕਰਨ ਵਾਲਿਆਂ ’ਚ ਭਾਰਤੀ ਮੋਹਰੀ

03/08/2021 1:04:50 PM

ਟੋਕੀਓ: ਜਾਪਾਨ ਦੇ ਅਰਬਪਤੀ ਸਾਲ 2023 ਵਿਚ ਚੰਨ ਦੀ ਯਾਤਰਾ ’ਤੇ ਨਿਕਲ ਰਹੇ ਹਨ। ਹਾਲਾਂਕਿ ਉਹ ਇਸ ਰੋਮਾਂਚਿਤ ਯਾਤਰਾ ਲਈ ਇਕੱਲੇ ਨਹੀਂ ਜਾਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਇਸ ਸਪੇਸ ਟਰਿੱਪ ਲਈ 8 ਲੋਕਾਂ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਸ਼ਖ਼ਸ ਨੂੰ ਇਕ ਵੀ ਪੈਸਾ ਖ਼ਰਚ ਨਹੀਂ ਕਰਨਾ ਹੋਵੇਗਾ। ਇਸ ਆਫ਼ਰ ਦੇ ਬਾਅਤ 3 ਲੱਖ ਲੋਕਾਂ ਨੇ ਚੰਨ ਦੀ ਯਾਤਰਾ ਲਈ ਅਪਲਾਈ ਕੀਤਾ ਹੈ। 

ਇਹ ਵੀ ਪੜ੍ਹੋ: ਵੈਨੇਜ਼ੁਏਲਾ ਨੇ ਜਾਰੀ ਕੀਤਾ 10 ਲੱਖ ਰੁਪਏ ਦਾ ਨੋਟ, ਜਾਣੋ ਭਾਰਤੀ ਕਰੰਸੀ ਮੁਤਾਬਕ ਕਿੰਨੀ ਹੈ ਕੀਮਤ

45 ਸਾਲ ਦੇ ਬਿਜਨੈਸਮੈਨ ਯੁਸਾਕੂ ਮੇਜਾਵਾ ਨੇ ਦੁਨੀਆ ਭਰ ਵਿਚ ਲੋਕਾਂ ਨੂੰ ਇਸ ਯਾਤਰਾ ਲਈ ਸੱਦਾ ਦਿੱਤਾ ਹੈ। ਯੁਸਾਕੂ ਨੇ ਦੱਸਿਆ ਕਿ ਇਸ ਟਰਿੱਪ ਲਈ ਅਰਜ਼ੀ ਦੇਣ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਭਾਰਤੀ ਹਨ। ਇਸ ਦੇ ਬਾਅਦ ਅਮਰੀਕਾ, ਜਾਪਾਨ ਅਤੇ ਫਰਾਂਸ ਦੇ ਲੋਕਾਂ ਦਾ ਨੰਬਰ ਆਉਂਦਾ ਹੈ।

ਇਹ ਵੀ ਪੜ੍ਹੋ: ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਓਲੀਵੀਅਰ ਦੀ ਹੈਲੀਕਾਪਟਰ ਹਾਦਸੇ ’ਚ ਮੌਤ

ਯੁਸਾਕੂ ਮੁਤਾਬਕ ਉਨ੍ਹਾਂ ਦੇ ਸਪੇਸ ਯਾਨ ਨੂੰ 3 ਦਿਨ ਚੰਨ ਤੱਕ ਪੁੱਜਣ ਵਿਚ ਲੱਗਣਗੇ ਅਤੇ ਫਿਰ ਚੰਨ ਦੇ ਆਲੇ-ਦੁਆਲੇ ਘੁੰਮਣ ਦੇ ਬਾਅਦ ਉਹ ਵਾਪਸ ਪਰਤ ਆਉਣਗੇ। ਇਸ ਸਪੇਸਸ਼ਿਪ ਵਿਚ 12 ਲੋਕ ਹੋਣਗੇ, ਜਿਨ੍ਹਾਂ ਵਿਚ ਸਪੇਸ ਐਕਸ ਦਾ ਕਰੂ, 8 ਲੋਕ ਅਤੇ ਯੁਸਾਕੂ ਸ਼ਾਮਲ ਹਨ। ਇਸ ਪੂਰੇ ਪ੍ਰਾਜੈਕਟ ਦੀ ਜ਼ਿੰਮੇਦਾਰੀ ਏਲਨ ਮਸਕ ਦੀ ਕੰਪਨੀ ਸਪੇਸ ਐਕਸ ਦੀ ਹੋਵੇਗੀ।

ਇਹ ਵੀ ਪੜ੍ਹੋ: ਵਿਸ਼ਵ ਯੁੱਧ ’ਚ ਲੜੇ ਭਾਰਤੀਆਂ ਦੇ ਸਨਮਾਨ ’ਚ ਬਣ ਰਹੀ ਯਾਦਗਾਰ ’ਚ ਲੱਗੇਗੀ ਸਿੱਖ ਪਾਇਲਟ ਦੀ ਮੂਰਤੀ

ਯੁਸਾਕੂ ਨੇ ਕਿਹਾ ਕਿ ਡਿਯਰ ਮੂਨ ਪ੍ਰਾਜੈਕਟ ਦਾ ਹਿੱਸਾ ਬਣਨ ਲਈ 14 ਮਾਰਚ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 21 ਮਾਰਚ ਨੂੰ ਬਿਨੈਕਾਰਾਂ ਦੀ ਸਕ੍ਰੀਨਿੰਗ ਹੋਵੇਗੀ ਅਤੇ ਇਸ ਦੇ ਬਾਅਦ ਉਨ੍ਹਾਂ ਨੂੰ ਇਕ ਅਸਾਈਨਮੈਂਟ ਅਤੇ ਇੰਟਰਵਿਊ ਲਈ ਸੱਦਿਆ ਜਾਵੇਗਾ। ਇਸ ਦੇ ਬਾਅਦ ਅਗਲੇ ਸਾਲ ਮਈ ਵਿਚ ਇਕ ਫਾਈਨਲ ਇੰਟਰਵਿਊ ਅਤੇ ਮੈਡੀਕਲ ਚੈਕਅਪ ਹੋਵੇਗਾ ਅਤੇ ਇਸ ਪੂਰੇ ਪ੍ਰੋਸੈਸ ਵਿਚ 8 ਲੋਕਾਂ ਨੂੰ ਚੁਣਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


 


cherry

Content Editor

Related News