ਜਾਪਾਨੀ ਬੈਂਕ ਨੇ ਵੀ ਰੂਸ ਨਾਲ ਡਾਲਰ ''ਚ ਲੈਣ-ਦੇਣ ਕੀਤਾ ਬੰਦ

03/26/2022 3:02:58 PM

ਟੋਕੀਓ (ਵਾਰਤਾ)- ਯੂਕ੍ਰੇਨ ਵਿਚ ਰੂਸੀ ਫ਼ੌਜੀ ਕਾਰਵਾਈ ਦੇ ਮੱਦੇਨਜ਼ਰ ਰੂਸ 'ਤੇ ਲਗਾਈਆਂ ਗਈਆਂ ਅਮਰੀਕੀ ਪਾਬੰਦੀਆਂ ਦੇ ਸਬੰਧ ਵਿਚ ਮਿਤਸੁਬੀਸ਼ੀ ਯੂ.ਐੱਫ.ਜੇ., ਸੁਮਿਤੋਮੋ ਮਿਤਸੁਈ ਅਤੇ ਮਿਜ਼ੂਹੋ ਸਮੇਤ ਕਈ ਜਾਪਾਨ ਦੇ ਕਈ ਪ੍ਰਮੁੱਖ ਬੈਂਕਾਂ ਨੇ ਉਸ ਦੇ Sberbank ਨਾਲ ਡਾਲਰ ਦੇ ਲੈਣ-ਦੇਣ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

ਕਯੋਡੋ ਨਿਊਜ਼ ਏਜੰਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਅਨੁਸਾਰ, ਜਾਪਾਨ ਵਿਚ ਤਿੰਨ ਵਿੱਤੀ ਸੰਸਥਾਵਾਂ ਅਮਰੀਕੀ ਕੋਰਸਪੋਂਡੇਂਟ ਬੈਂਕਾਂ ਦੇ ਜ਼ਰੀਏ Sberbank ਨਾਲ ਡਾਲਰ ਦਾ ਲੈਣ-ਦੇਣ ਕਰਦੇ ਹਨ। ਮੀਡੀਆ ਨੇ ਦੱਸਿਆ ਕਿ 26 ਮਾਰਚ ਤੋਂ Sberbank ਨਾਲ ਜੁੜੇ ਲੈਣ-ਦੇਣ 'ਤੇ ਪਾਬੰਦੀ ਲਗਾਉਣ ਦੇ ਅਮਰੀਕੀ ਫ਼ੈਸਲੇ ਦੇ ਮੱਦੇਨਜ਼ਰ, ਜਾਪਾਨ ਅਤੇ ਰੂਸੀ ਬੈਂਕਾਂ ਵਿਚਕਾਰ ਵੀ ਇਸ ਦਾ ਲੈਣ-ਦੇਣ ਅਸੰਭਵ ਹੋ ਗਿਆ ਹੈ।

ਕਯੋਡੋ ਨੇ ਕਿਹਾ, 'ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੀ ਜਾਪਾਨੀ ਵਿੱਤੀ ਸੰਸਥਾਵਾਂ Sberbank ਦੇ ਨਾਲ ਹੋਰ ਮੁਦਰਾਵਾਂ ਵਿਚ ਵੀ ਲੈਣ-ਦੇਣ ਨੂੰ ਰੋਕ ਦੇਣਗੀਆਂ ਜਾਂ ਨਹੀਂ, ਪਰ ਵਿੱਤੀ ਸਮੂਹ ਮਿਤਸੁਬੀਸ਼ੀ UFG ਦੀ ਨੀਤੀ ਸਿਰਫ਼ ਡਾਲਰ ਵਿਚ ਲੈਣ-ਦੇਣ ਕਰਨ ਦੀ ਹੈ। ਜ਼ਿਕਰਯੋਗ ਹੈ ਕਿ ਰੂਸ ਨੇ 24 ਫਰਵਰੀ ਨੂੰ ਯੂਕ੍ਰੇਨ 'ਚ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ।


cherry

Content Editor

Related News