ਹੁਣ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਇਸ ਯੂਨੀਵਰਸਿਟੀ ''ਚ ਨੌਕਰੀ

Tuesday, Apr 23, 2019 - 05:26 PM (IST)

ਹੁਣ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਇਸ ਯੂਨੀਵਰਸਿਟੀ ''ਚ ਨੌਕਰੀ

ਟੋਕੀਓ— ਜਾਪਾਨ ਦੀ ਇਕ ਯੂਨੀਵਰਸਿਟੀ ਨੇ ਇਕ ਅਨੋਖੇ ਫੈਸਲੇ ਦੇ ਤਹਿਤ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਬਤੌਰ ਪ੍ਰੋਫੈਸਰ ਤੇ ਅਧਿਆਪਕ ਨੌਕਰੀ ਨਾ ਦੇਣ ਦਾ ਫੈਸਲਾ ਲਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਸਲ 'ਚ ਜਾਪਾਨ 'ਚ 2022 'ਚ ਓਲੰਪਿਕ ਖੇਡਾਂ ਹੋਣੀਆਂ ਹਨ ਤੇ ਇਸ ਤੋਂ ਪਹਿਲਾਂ ਦੇਸ਼ ਆਪਣੀ ਸਿਗਰਟਨੋਸ਼ੀ ਵਿਰੋਧੀ ਮੁਹਿੰਮ 'ਚ ਤੇਜ਼ੀ ਲਿਆਉਣਾ ਚਾਹੁੰਦਾ ਹੈ। ਨਾਗਾਸਾਕੀ ਯੂਨੀਵਰਸਿਟੀ ਦੇ ਬੁਲਾਰੇ ਯੂਸੁਕੇ ਤਾਕਾਕੂਰਾ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਅਜਿਹੇ ਕਰਮਚਾਰੀਆਂ ਦੀ ਭਰਤੀ ਬੰਦ ਕਰ ਦਿੱਤੀ ਗਈ ਹੈ ਜੋ ਕਿ ਸਿਗਰਟਨੋਸ਼ੀ ਕਰਦੇ ਹਨ। ਹਾਲਾਂਕਿ ਜੇਕਰ ਬਿਨੈਕਾਰ ਇਹ ਦਾਅਵਾ ਕਰਦੇ ਹਨ ਕਿ ਉਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਆਦਤ ਨੂੰ ਛੱਡ ਦੇਣਗੇ ਤਾਂ ਨੌਕਰੀ ਦਾ ਪ੍ਰਸਤਾਵ ਦਿੱਤਾ ਜਾ ਸਕਦਾ ਹੈ।

ਤਾਕਾਕੂਰਾ ਨੇ ਦੱਸਿਆ ਕਿ ਯੂਨੀਵਰਸਿਟੀ ਅਗਸਤ ਮਹੀਨੇ ਤੋਂ ਸਮੂਚੇ ਕੰਪਲੈਕਸ 'ਚ ਸਿਗਰਟ ਪੀਣ 'ਤੇ ਪਾਬੰਦੀ ਵੀ ਲਾਗੂ ਕਰਨ ਜਾ ਰਹੀ ਹੈ। ਨਾਲ ਹੀ ਇਸ ਆਦਤ ਤੋਂ ਛੁਟਕਾਰਾ ਹਾਸਲ ਕਰਨ 'ਚ ਅਸਫਲ ਰਹਿਣ ਵਾਲਿਆਂ ਦੇ ਲਈ ਵੀ ਇਕ ਕਲੀਨਿਕ ਖੋਲਿਆ ਜਾਵੇਗਾ।


author

Baljit Singh

Content Editor

Related News