ਜਾਪਾਨ : ਟੋਕੀਓ ''ਚ 6.1 ਦੀ ਤੀਬਰਤਾ ਨਾਲ ਆਇਆ ਭੂਚਾਲ

Thursday, Oct 07, 2021 - 09:01 PM (IST)

ਜਾਪਾਨ : ਟੋਕੀਓ ''ਚ 6.1 ਦੀ ਤੀਬਰਤਾ ਨਾਲ ਆਇਆ ਭੂਚਾਲ

ਟੋਕੀਓ-ਟੋਕੀਓ ਦੇ ਇਲਾਕੇ 'ਚ ਵੀਰਵਾਰ ਰਾਤ ਨੂੰ ਭੂਚਾਲ ਦਾ ਇਕ ਸ਼ਕਤੀਸ਼ਾਲੀ ਝਟਕਾ ਮਹਿਸੂਸ ਕੀਤਾ ਗਿਆ ਜਿਸ ਦੀ ਸ਼ੁਰੂਆਤੀ ਤੀਬਰਤਾ 6.1 ਮਾਪੀ ਗਈ ਪਰ ਅਧਿਕਾਰੀਆਂ ਨੇ ਕਿਹਾ ਕਿ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਟੋਕੀਓ ਦੇ ਪੂਰਬ 'ਚ ਚੀਬਾ ਸੂਬੇ 'ਚ ਭੂਚਾਲ ਦਾ ਕੇਂਦਰ 80 ਕਿਲੋਮੀਟਰ (48 ਮੀਲ) ਡੂੰਘਾਈ 'ਚ ਸੀ।

ਇਹ ਵੀ ਪੜ੍ਹੋ : ਕਰੂਜ਼ ਡਰੱਗ ਪਾਰਟੀ ਕੇਸ : ਆਰੀਅਨ ਖਾਨ ਸਮੇਤ 8 ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ

ਭੂਚਾਲ ਨਾਲ ਇਮਾਰਤਾਂ ਹਿੱਲ ਗਈਆਂ ਪਰ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਖਬਰ ਨਹੀਂ ਹੈ। ਉਥੋ ਦੇ ਇਕ ਸਰਕਾਰੀ ਟੈਲੀਵਿਜ਼ਨ ਨੇ ਆਪਣੇ ਦਫ਼ਤਰ ਦੀ ਇਕ ਤਸਵੀਰ ਪ੍ਰਸਾਰਿਤ ਕੀਤੀ ਜਿਸ 'ਚ ਛੱਤ ਤੋਂ ਲਟਕਦੀਆਂ ਚੀਜ਼ਾਂ ਨੂੰ ਤੇਜ਼ੀ ਨਾਲ ਹਿਲਦੇ ਹੋਏ ਦੇਖਿਆ ਗਿਆ। ਟੋਕੀਓ ਦੇ ਸੁਗਿਨਾਮੀ ਜ਼ਿਲ੍ਹੇ 'ਚ ਬਿਜਲੀ ਦੀਆਂ ਤਾਰਾਂ ਵੀ ਹਿੱਲ ਗਈਆਂ।

ਇਹ ਵੀ ਪੜ੍ਹੋ : ਪਾਵਰਕਾਮ 'ਚ ਕੰਮ ਕਰਦੇ ਆਊਟਸੋਰਸ ਕਰਮਚਾਰੀਆਂ ਨੂੰ ਪੱਕੇ ਕਰੇ ਸਰਕਾਰ: ਅਮਨ ਅਰੋੜਾ

ਟੈਲੀਵਿਜ਼ਨ ਨੇ ਦੱਸਿਆ ਕਿ ਸ਼ਿਨਕਾਨਸੇਨ ਸੁਪਰ ਐਕਸਪ੍ਰੈੱਸ ਟਰੇਨ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ। ਸ਼ਿਬੁਆ ਅਤੇ ਸ਼ਿੰਜ਼ੁਕੂ ਜ਼ਿਲ੍ਹੇ ਤੋਂ ਲਈ ਗਈ ਵੀਡੀਓ 'ਚ ਸੜਕਾਂ 'ਤੇ ਕਾਰਾਂ ਨੂੰ ਅਤੇ ਲੋਕਾਂ ਨੂੰ ਆਮ ਤਰੀਕੇ ਨਾਲ ਚੱਲਦੇ ਹੋਏ ਦੇਖਿਆ ਗਿਆ। ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਫੁਮਿਉ ਕਿਸ਼ਿਦਾ ਨੇ ਟਵਿੱਟਰ 'ਤੇ ਇਕ ਸੰਦੇਸ਼ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਕੀ ਤਾਜ਼ਾ ਸੂਚਨਾ ਦੇਖਦੇ ਰਹੋ ਅਤੇ ਆਪਣੀ ਜਾਨ ਬਚਾਉਣ ਲਈ ਕਦਮ ਚੁੱਕੋ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News