ਜਪਾਨ ’ਚ ਸ਼ੁਰੂ ਹੋਈ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਦੀ ਟੈਸਟਿੰਗ

Monday, May 13, 2019 - 01:18 PM (IST)

ਜਪਾਨ ’ਚ ਸ਼ੁਰੂ ਹੋਈ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਦੀ ਟੈਸਟਿੰਗ

- ਟਾਪ ਸਪੀਡ 400 ਕਿਲੋਮੀਟਰ ਪ੍ਰਤੀ ਘੰਟਾ
ਗੈਜੇਟ ਡੈਸਕ– ਜਪਾਨ ਨੇ ਦੁਨੀਆ ਦੀ ਸਭ ਤੋਂ ਤੇਜ਼ ਚੱਲਣ ਵਾਲੀ ਬੁਲੇਟ ਟ੍ਰੇਨ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। CNN ਦੀ ਰਿਪੋਰਟ ਮੁਤਾਬਕ, ਸ਼ਿਨਕਾਨਸੇਨ ਟ੍ਰੇਨ ਦੇ ਅਲਫਾ-X (ALFA-X) ਵਰਜਨ ਦਾ ਟ੍ਰਾਇਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਬੁਲੇਟ ਟ੍ਰੇਨ ਦੀ ਟਾਪ ਸਪੀਡ 400 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ ਪਰ ਇਸ ਨੂੰ 360 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਆਪਰੇਟ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਬੁਲੇਟ ਟ੍ਰੇਨ ਨੂੰ ਆਮ ਜਨਤਾ ਲਈ 2030 ਤੋਂ ਸ਼ੁਰੂ ਕੀਤਾ ਜਾਵੇਗਾ। 

PunjabKesari

ਅਨੌਖਾ ਡਿਜ਼ਾਈਨ
ਅਲਫਾ-X ਟ੍ਰੇਨ ਦੇ ਡਿਜ਼ਾਈਨ ਨੂੰ ਕਾਫੀ ਅਨੌਖਾ ਬਣਾਇਆ ਗਿਆ ਹੈ। ਟ੍ਰੇਨ ਦੀ ਨੌਜ਼ ਯਾਨੀ ਨੱਕ ਨੂੰ ਕਾਫੀ ਲੰਬਾ ਰੱਖਿਆ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਟ੍ਰੇਨ ਦੇ ਨੱਕ ਦੀ ਲੰਬਾਈ 22 ਮੀਟਰ (ਲਗਭਗ 72 ਫੁੱਟ) ਹੈ ਜੋ ਕਿ 10 ਕਾਰਾਂ ਦੇ ਬਰਾਬਰ ਹੈ। ਉਥੇ ਹੀ ਗੱਲ ਕੀਤੀ ਜਾਵੇ ਤਾਂ ਟ੍ਰੇਨ ਦੀ ਕੁੱਲ ਲੰਬਾਈ ਦੀ ਤਾਂ ਇਸ ਬੁਲੇਟ ਟ੍ਰੇਨ ਨੂੰ 250 ਮੀਟਰ ਲੰਬੀ ਬਣਾਇਆ ਗਿਆ ਹੈ। 

ਪਿੱਛੇ ਰਹਿ ਜਾਵੇਗੀ ਚੀਨ ਦੀ ਬੁਲੇਟ ਟ੍ਰੇਨ
ਸਪੀਡ ਦੇ ਮਾਮਲੇ ’ਚ ਜਪਾਨ ਦੀ ਇਹ ਟ੍ਰੇਨ ਚੀਨ ਦੀ ਫੁਕਸਿੰਗ ਟ੍ਰੇਨ ਨੂੰ ਵੀ ਪਿੱਛੇ ਛੱਡ ਦੇਵੇਗੀ। ਨਵੀਂ ਸ਼ਿਨਕਾਨਸੇਨ ਟ੍ਰਏਨ ਦਾ ਅਲਫਾ-X ਵਰਜਨ ਚੀਨ ਦੀ ਬੁਲੇਟ ਟ੍ਰਏਨ ਨਾਲੋਂ 10 ਕਿਲੋਮੀਟਰ ਪ੍ਰਤੀ ਘੰਟਾ ਦੀ ਜ਼ਿਆਦਾ ਰਫਤਾਰ ਨਾਲ ਕੰਮ ਕਰਦੀ ਹੈ।

PunjabKesari

ਟ੍ਰੇਨ ’ਚ ਲੱਗੇ 10 ਡੱਬੇ
ਸ਼ਿਨਕਾਨਸੇਨ ਟ੍ਰੇਨ ਦੇ ਅਲਫਾ-X ਵਰਜਨ ’ਚ ਕੁੱਲ ਮਿਲ ਕੇ 10 ਡੱਬੇ ਲਗਾਏ ਗਏ ਹਨ। ਇਸ ਦੀ ਟੈਸਟਿੰਗ ਸੇਂਡਾਈ ਅਤੇ ਆਓਮੋਰੀ ਸ਼ਹਿਰ ਦੇ ਵਿਚ ਅੱਧੀ ਰਾਤ ਨੂੰ ਕੀਤੀ ਜਾ ਰਹੀ ਹੈ। ਇਸ ਟ੍ਰੈਕ ਦੀ ਕੁਲ ਲੰਬਾਈ 280 ਕਿਲੋਮੀਟਰ ਹੈ, ਅਜਿਹੇ ’ਚ ਹਫਤੇ ’ਚ ਦੋ ਵਾਰ ਇਸ ਬੁਲੇਟ ਟ੍ਰੇਨ ’ਤੇ ਟੈਸਟ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸ਼ਿਨਕਾਨਸੇਨ ਟ੍ਰੇਨ ਦੇ ਅਲਫਾ-X ਵਰਜਨ ਦਾ ਸੰਚਾਲਨ ਸ਼ੁਰੂ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਸਪੀਡ ਵਾਲੀ ਬੁਲੇਟ ਟ੍ਰੇਨ ਦਾ ਦਰਜਾ ਪ੍ਰਾਪਤ ਕਰ ਲਵੇਗੀ। 


Related News