ਜਾਪਾਨ 'ਚ ਕੋਵਿਡ-19 ਦੀ ਦਹਿਸ਼ਤ, ਪੀ.ਐੱਮ. ਵੱਲੋਂ ਸਕੂਲ ਬੰਦ ਰੱਖਣ ਦੇ ਨਿਰਦੇਸ਼

02/27/2020 4:12:28 PM

ਟੋਕੀਓ (ਭਾਸ਼ਾ): ਜਾਪਾਨ ਦੇ ਲੋਕਾਂ ਵਿਚ ਵੀ ਕੋਰੋਨਾਵਾਇਰਸ ਦੀ ਦਹਿਸ਼ਤ ਹੈ। ਇਸ ਲਈ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਨਵੇਂ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਵੀਰਵਾਰ ਨੂੰ ਦੇਸ਼ ਭਰ ਦੇ ਜਨਤਕ ਸਕੂਲਾਂ ਨੂੰ 2 ਮਾਰਚ ਤੱਕ ਬੰਦ ਰੱਖਣ ਦੀ ਅਪੀਲ ਕੀਤੀ ਹੈ। ਆਬੇ ਨੇ ਕਿਹਾ,''ਸਰਕਾਰ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਕਿਸੇ ਵੀ ਚੀਜ਼ ਤੋਂ ਉੱਪਰ ਸਮਝਦੀ ਹੈ।'' ਆਬੇ ਨੇ ਅੱਗੇ ਕਿਹਾ,''ਅਸੀਂ ਦੇਸ਼ ਭਰ ਵਿਚ ਸਾਰੇ ਪ੍ਰਾਇਮਰੀ, ਜੂਨੀਅਰ ਹਾਈ ਅਤੇ ਹਾਈ ਸਕੂਲਾਂ ਨੂੰ ਅਸਥਾਈ ਰੂਪ ਵਿਚ ਅਗਲੇ ਹਫਤੇ 2 ਮਾਰਚ ਤੱਕ ਬਸੰਤ ਰੁੱਤ ਤੱਕ ਬੰਦ ਰੱਖਣ ਦੀ ਅਪੀਲ ਕਰਦੇ ਹਾਂ।''

PunjabKesari

ਗੌਰਤਲਬ ਹੈ ਕਿ ਇਹ ਜਾਨਲੇਵਾ ਵਾਇਰਸ ਚੀਨ ਦੇ ਬਾਹਰ 31 ਦੇਸ਼ਾਂ ਵਿਚ ਫੈਲ ਚੁੱਕਾ ਹੈ। ਇਹਨਾਂ ਦੇਸ਼ਾਂ ਵਿਚ ਵਾਇਰਸ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਸ ਜਾਨਲੇਵਾ ਵਾਇਰਸ ਨਾਲ ਚੀਨ ਵਿਚ ਹੁਣ ਤੱਕ  ਮਰਨ ਵਾਲਿਆਂ ਦੀ 2,744 ਹੋ ਚੁੱਕੀ ਹੈ ਜਦਕਿ 78,500 ਇਨਫੈਕਟਿਡ ਹਨ।


Vandana

Content Editor

Related News