ਜਾਪਾਨ ਵਿਕਸਿਤ ਕਰੂਜ਼ ਮਿਜ਼ਾਈਲਾਂ ਦੀ ਰੇਂਜ 620 ਮੀਲ ਤੋਂ ਵੱਧ ਵਧਾਉਣ ਦੀ ਤਿਆਰੀ ''ਚ

12/02/2021 2:15:47 PM

ਟੋਕੀਓ (ਯੂ.ਐੱਨ.ਆਈ.): ਜਾਪਾਨ ਦਾ ਰੱਖਿਆ ਮੰਤਰਾਲਾ ਕਰੂਜ਼ ਮਿਜ਼ਾਈਲਾਂ ਦੀ ਰੇਂਜ ਵਧਾਉਣ ਦੀ ਸੰਭਾਵਨਾ 'ਤੇ ਵਿਚਾਰ ਕਰ ਰਿਹਾ ਹੈ। ਜੋ ਫਿਲਹਾਲ ਇਸ ਸਮੇਂ ਨਿਰਮਾਣ ਅਧੀਨ ਹੈ ਅਤੇ ਮਿਜ਼ਾਈਲਾਂ ਦੀ ਰੇਂਜ ਨੂੰ 1000 ਕਿਲੋਮੀਟਰ (620 ਮੀਲ ਤੋਂ ਵੱਧ) ਤੱਕ ਵਧਾਇਆ ਜਾ ਸਕਦਾ ਹੈ। ਵੀਰਵਾਰ ਨੂੰ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। 

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਸ਼ੁਰੂ ਹੋਇਆ ਨਵਾਂ ਬੁੱਕ ਸਟੋਰ, ਦੇਖੋ ਸ਼ਾਨਦਾਰ ਤਸਵੀਰਾਂ

ਅਖ਼ਬਾਰ ਨਿੱਕੇਈ ਮੁਤਾਬਕ, ਪਹਿਲਾਂ ਬਣਾਈ ਯੋਜਨਾ ਦੇ ਤਹਿਤ ਸਤਹਿ ਤੋਂ ਮਾਰ ਕਰਨ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਨਿਰਮਾਣ 2025 ਤੱਕ ਪੂਰਾ ਕਰ ਲਿਆ ਜਾਵੇਗਾ। ਸਾਲ 2026 ਤੱਕ ਜਾਪਾਨ ਜਹਾਜ਼ਾਂ ਲਈ ਮਿਜ਼ਾਈਲਾਂ ਦਾ ਵਿਕਾਸ ਅਤੇ 2028 ਤੱਕ ਲੜਾਕੂ ਜਹਾਜ਼ਾਂ ਲਈ ਮਿਜ਼ਾਈਲਾਂ ਦਾ ਵਿਕਾਸ ਪੂਰਾ ਕਰ ਲਵੇਗਾ। ਜਾਪਾਨ ਕੋਲ ਇਸ ਸਮੇਂ 100 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਹਨ। ਅਖ਼ਬਾਰ ਮੁਤਾਬਕ ਜਾਪਾਨ ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਚੱਲ ਰਹੀ ਮਿਜ਼ਾਈਲ ਦੌੜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


Vandana

Content Editor

Related News