ਜਾਪਾਨੀ PM ਦਾ ਕਤਲ ! ਅਦਾਲਤ ਨੇ ਕਾਤਲ ਨੂੰ ਸੁਣਾਈ ਮਿਸਾਲੀ ਸਜ਼ਾ
Wednesday, Jan 21, 2026 - 11:58 AM (IST)
ਇੰਟਰਨੈਸ਼ਨਲ ਡੈਸਕ- ਜਾਪਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਨਾਰਾ ਜ਼ਿਲ੍ਹਾ ਅਦਾਲਤ ਨੇ 45 ਸਾਲਾ ਤੇਤਸੁਯਾ ਯਾਮਾਗਾਮੀ ਨੂੰ ਦੋਸ਼ੀ ਕਰਾਰ ਦਿੰਦਿਆਂ ਇਹ ਫੈਸਲਾ ਸੁਣਾਇਆ ਹੈ।
ਜ਼ਿਕਰਯੋਗ ਹੈ ਕਿ ਯਾਮਾਗਾਮੀ ਨੇ ਜੁਲਾਈ 2022 ਵਿੱਚ ਪੱਛਮੀ ਜਾਪਾਨ ਦੇ ਸ਼ਹਿਰ ਨਾਰਾ ਵਿੱਚ ਇੱਕ ਚੋਣ ਪ੍ਰਚਾਰ ਭਾਸ਼ਣ ਦੌਰਾਨ ਸ਼ਿੰਜੋ ਆਬੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਅਦਾਲਤ ਵਿੱਚ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ। ਦੋਸ਼ੀ ਨੇ ਦੱਸਿਆ ਕਿ ਉਸ ਨੇ ਆਬੇ ਨੂੰ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਹ 'ਯੂਨੀਫਿਕੇਸ਼ਨ ਚਰਚ' ਨਾਲ ਨਫ਼ਰਤ ਕਰਦਾ ਸੀ। ਉਸ ਦਾ ਮੰਨਣਾ ਸੀ ਕਿ ਸ਼ਿੰਜੋ ਆਬੇ ਦੇ ਇਸ ਵਿਵਾਦਿਤ ਚਰਚ ਨਾਲ ਗੂੜ੍ਹੇ ਸਬੰਧ ਸਨ, ਜਿਸ ਕਾਰਨ ਉਸ ਦੇ ਪਰਿਵਾਰ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ- Davos ਜਾਂਦੇ ਟਰੰਪ ਦੇ ਜਹਾਜ਼ 'ਚ ਆ ਗਈ 'ਖ਼ਰਾਬੀ' ! Takeoff ਕਰਦਿਆਂ ਹੀ...
ਸਰਕਾਰੀ ਵਕੀਲਾਂ ਨੇ ਦੋਸ਼ੀ ਲਈ ਉਮਰ ਕੈਦ ਦੀ ਮੰਗ ਕੀਤੀ ਸੀ, ਜਦੋਂ ਕਿ ਉਸ ਦੇ ਵਕੀਲਾਂ ਨੇ ਉਸ ਦੇ ਪਰਿਵਾਰਕ ਪਿਛੋਕੜ ਦਾ ਹਵਾਲਾ ਦਿੰਦੇ ਹੋਏ 20 ਸਾਲ ਦੀ ਸਜ਼ਾ ਦੀ ਅਪੀਲ ਕੀਤੀ ਸੀ। ਜਾਪਾਨੀ ਕਾਨੂੰਨ ਅਨੁਸਾਰ ਮੌਤ ਦੀ ਸਜ਼ਾ ਆਮ ਤੌਰ 'ਤੇ ਉਦੋਂ ਦਿੱਤੀ ਜਾਂਦੀ ਹੈ ਜਦੋਂ 2 ਜਾਂ 2 ਤੋਂ ਵੱਧ ਲੋਕਾਂ ਦਾ ਕਤਲ ਕੀਤਾ ਗਿਆ ਹੋਵੇ।
ਇਸ ਹੱਤਿਆਕਾਂਡ ਨੇ ਜਾਪਾਨ ਦੀ ਸੱਤਾਧਾਰੀ 'ਲਿਬਰਲ ਡੈਮੋਕ੍ਰੇਟਿਕ ਪਾਰਟੀ' ਅਤੇ ਚਰਚ ਵਿਚਕਾਰ ਸਬੰਧਾਂ ਦਾ ਖੁਲਾਸਾ ਕੀਤਾ, ਜਿਸ ਕਾਰਨ ਪਾਰਟੀ ਨੂੰ ਚਰਚ ਤੋਂ ਦੂਰੀ ਬਣਾਉਣੀ ਪਈ ਅਤੇ ਚਰਚ ਦਾ ਧਾਰਮਿਕ ਦਰਜਾ ਵੀ ਖ਼ਤਮ ਕਰ ਦਿੱਤਾ ਗਿਆ। ਸਰੋਤਾਂ ਅਨੁਸਾਰ, ਇਸ ਕੇਸ ਨੇ ਜਾਪਾਨ ਵਿੱਚ ਵੀ.ਆਈ.ਪੀ. ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਧਾਰਮਿਕ ਸੰਸਥਾਵਾਂ ਦੁਆਰਾ ਦਿੱਤੇ ਜਾਣ ਵਾਲੇ ਦਾਨ ਸਬੰਧੀ ਨਿਯਮਾਂ ਵਿੱਚ ਤਬਦੀਲੀ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ।
ਇਹ ਵੀ ਪੜ੍ਹੋ- Niger ਪਿੰਡ 'ਚ ਵੜ ਆਏ ਬੰਦੂਕਧਾਰੀਆਂ ਨੇ ਕਰ'ਤੀ ਅੰਨ੍ਹੇਵਾਹ ਫਾਇਰਿੰਗ ! 31 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
