ਜਾਪਾਨ ਨੇ ਪ੍ਰਦੂਸ਼ਣ ਮਿਲਣ ’ਤੇ ਮਾਡਰਨਾ ਦੇ ਟੀਕਿਆਂ ਦੇ ਉਪਯੋਗ ’ਤੇ ਲਗਾਈ ਰੋਕ
Friday, Aug 27, 2021 - 01:21 PM (IST)
ਟੋਰੀਓ (ਭਾਸ਼ਾ) - ਕੋਵਿਡ-19 ਰੋਕੂ ਮਾਰਡਨਾ ਟੀਕੇ ਦੀਆਂ ਕੁਝ ਸ਼ੀਸ਼ੀਆਂ ਵਿਚ ਪ੍ਰਦੂਸ਼ਣ ਮਿਲਣ ਤੋਂ ਬਾਅਦ ਜਾਪਾਨ ਨੇ ਵੀਰਵਾਰ ਨੂੰ ਇਸ ਦੀਆਂ ਲਗਭਗ 16.3 ਲੱਖ ਖੁਰਾਕਾਂ ਦੀ ਵਰਤੋਂ ’ਤੇ ਰੋਕ ਲਗਾ ਦਿੱਤੀ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਕਈ ਟੀਕਾਕਰਨ ਸਥਾਨਾਂ ਤੋਂ ਪ੍ਰਦੂਸ਼ਣ (ਕੰਟੈਮਨੇਸ਼ਨ) ਦੀ ਸੂਚਨਾ ਮਿਲੀ ਹੈ। ਸੰਭਵ ਹੈ ਕਿ ਅਜਿਹੀਆਂ ਕੁਝ ਖੁਰਾਕਾਂ ਲੋਕਾਂ ਨੂੰ ਲਗਾ ਦਿੱਤੀਆਂ ਗਈਆਂ ਹੋਣ ਪਰ ਹੁਣ ਤੱਕ ਕਿਸੇ ਸਿਹਤ ਸਬੰਧੀ ਕੋਈ ਬੁਰੀ ਰਿਪੋਰਟ ਨਹੀਂ ਮਿਲੀ ਹੈ। ਜਾਪਾਨ ਵਿਚ ਟੀਕੇ ਦੀ ਵਿਕਰੀ ਅਤੇ ਵੰਡ ਦੀ ਇੰਚਾਰਜ ਜਾਪਾਨੀ ਦਵਾਈ ਨਿਰਮਾਤਾ ਕੰਪਨੀ ਤਾਕੇਦਾ ਫਾਰਮਾਸਿਊਟੀਕਲ ਨੇ ਕਿਹਾ ਕਿ ਉਸਨੇ ਅਹਿਤਿਆਤ ਦੇ ਤੌਰ ’ਤੇ ਖੁਕਾਰਾਂ ਦੀ ਵਰਤੋਂ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।