ਚੀਨ ''ਚ ਕੋਰੋਨਾ ਜਾਂਚ ਲਈ ਏਨਲ ਸਵਾਬ ਟੈਸਟ ''ਤੇ ਭੜਕਿਆ ਜਾਪਾਨ, ਦਿੱਤੀ ਚਿਤਾਵਨੀ
Wednesday, Mar 03, 2021 - 10:51 PM (IST)
ਬੀਜਿੰਗ-ਚੀਨ 'ਚ ਏਨਲ ਸਵਾਬ ਟੈਸਟ ਲੈਣ 'ਤੇ ਅਮਰੀਕਾ ਤੋਂ ਬਾਅਦ ਹੁਣ ਜਾਪਾਨ ਨੇ ਸਖਤ ਵਿਰੋਧ ਜਤਾਇਆ ਹੈ। ਜਾਪਾਨੀ ਨਾਗਰਿਕਾਂ ਦੇ ਚੀਨ ਪਹੁੰਚਣ 'ਤੇ ਏਨਲ ਸਵਾਲ ਲੈਣ ਦੌਰਾਨ ਹੋਣ ਵਾਲੇ 'ਮਨੋਵਿਗਿਆਨਕ ਤਣਾਅ' ਦੀ ਸ਼ਿਕਾਇਤ ਤੋਂ ਬਾਅਦ ਜਾਪਾਨ ਸਰਕਾਰ ਨੇ ਪੇਈਚਿੰਗ ਤੋਂ ਇਸ ਨੂੰ ਬੰਦ ਕਰਨ ਨੂੰ ਕਿਹਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਅਮਰੀਕਾ ਨੇ ਇਸ ਨੂੰ ਬੰਦ ਕਰਨ ਨੂੰ ਕਿਹਾ ਸੀ।
ਇਹ ਵੀ ਪੜ੍ਹੋ -ਚੀਨ ਦੀ ਆਸਟ੍ਰੇਲੀਆ ਨੂੰ ਚਿਤਾਵਨੀ- ਹਾਂਗਕਾਂਗ ਮਾਮਲੇ 'ਚ ਦਖਲਅੰਦਾਜ਼ੀ ਕਰਨ ਤੋਂ ਕਰੇ ਗੁਰੇਜ਼
ਜਾਪਾਨ ਸਰਕਾਰ ਨੇ ਚੀਨ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਜਾਂਚ ਲਈ ਜਾਪਾਨੀਆਂ ਦੇ ਏਨਲ ਸਵਾਬ ਟੈਸਟ ਨਾ ਲੈਣ। ਜਾਪਾਨ ਦੇ ਚੀਫ ਕੈਬਨਿਟ ਸਕੱਤਰ ਸੈਕ੍ਰੇਟਰੀ ਕਾਟਸੂਨਉਬੂ ਕਾਟੋ ਨੇ ਕਿਹਾ ਕਿ ਸਰਕਾਰ ਨੇ ਪੇਈਚਿੰਗ 'ਚ ਆਪਣੇ ਦੂਤਘਰ ਰਾਹੀਂ ਚੀਨ ਸਰਕਾਰ ਨੂੰ ਇਹ ਸੰਦੇਸ਼ ਭੇਜਿਆ ਹੈ। ਜਾਪਾਨ ਸਰਕਾਰ ਦੀ ਇਸ ਅਪੀਲ ਤੋਂ ਬਾਅਦ ਵੀ ਅਜੇ ਤੱਕ ਚੀਨ ਵੱਲੋਂ ਨੀਤੀਆਂ 'ਚ ਬਦਲਾਅ ਦਾ ਕੋਈ ਭਰੋਸਾ ਸਰਕਾਰ ਨੂੰ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਾਪਾਨ ਸਰਕਾਰ ਲਗਾਤਾਰ ਚੀਨ 'ਤੇ ਏਨਲ ਸਵਾਬ ਟੈਸਟ ਲੈਣ ਤੋਂ ਰੋਕਣ ਲਈ ਦਬਾਅ ਬਣਾਉਂਦੀ ਰਹੇਗੀ।
ਇਹ ਵੀ ਪੜ੍ਹੋ -ਫਿਲੀਪੀਂਸ ਨੇ ਚੀਨ ਦੀ ਭੇਜੀ ਵੈਕਸੀਨ ਨਾਲ ਟੀਕਾਕਰਨ ਕੀਤਾ ਸ਼ੁਰੂ
ਜਾਪਾਨ ਸਰਕਾਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਜਾਂਚ ਪੂਰੀ ਦੁਨੀਆ 'ਚ ਕਿਤੇ ਨਹੀਂ ਹੁੰਦੀ ਹੈ। ਕਈ ਜਾਪਾਨੀ ਕਰਮਚਾਰੀਆਂ ਨੇ ਕਿਹਾ ਕਿ ਚੀਨ ਏਨਲ ਸਵਾਬ ਟੈਸਟ ਲੈ ਕੇ ਲੋਕਾਂ ਨੂੰ ਅਪਮਾਨਿਤ ਕਰਨਾ ਚਾਹੁੰਦਾ ਹੈ ਅਤੇ ਇਹ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਇਸ ਤੋਂ ਪਹਿਲਾਂ ਚੀਨ 'ਚ ਤਾਇਨਾਤ ਅਮਰੀਕੀ ਡਿਪਲੋਮੈਟਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਏਲਨ (ਗੁਦਾ) ਸਵਾਬ ਟੈਸਟ ਦੇਣ ਲਈ ਮਜ਼ਬੂਰ ਕੀਤਾ ਗਿਆ। ਅਮਰੀਕਾ ਨੇ ਇਸ ਦੀ ਸ਼ਿਕਾਇਤ ਕੀਤੀ ਹੈ ਅਤੇ ਕਿਹਾ ਕਿ ਨਮੂਨੇ ਲੈਣ ਦਾ ਇਹ ਤਰੀਕਾ 'ਅਸ਼ੁੱਧ' ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।