ਜਾਪਾਨ 'ਚ 200 ਉਡਾਣਾਂ ਰੱਦ, 33,000 ਘਰਾਂ ਦੀ ਬਿਜਲੀ ਗੁੱਲ
Saturday, Sep 21, 2019 - 01:08 PM (IST)

ਟੋਕੀਓ— ਜਾਪਾਨ ਦੇ ਦੱਖਣੀ-ਪੱਛਮੀ ਹਿੱਸੇ 'ਚ ਤੂਫਾਨ ਤਪਾਹ ਕਾਰਨ ਘੱਟ ਤੋਂ ਘੱਟ 204 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 33,000 ਘਰਾਂ ਦੀ ਬਿਜਲੀ ਬੰਦ ਕਰ ਦਿੱਤੀ ਗਈ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਓਕਿਨਾਵਾ ਸੂਬੇ 'ਚ ਤੇਜ਼ ਹਵਾਵਾਂ ਕਾਰਨ 33,000 ਘਰਾਂ ਦੀ ਬਿਜਲੀ ਪਹਿਲਾਂ ਹੀ ਕੱਟੀ ਜਾ ਚੁੱਕੀ ਹੈ ਤੇ ਹੋਰ ਕਈ ਘਰਾਂ ਦੀ ਬੱਤੀ ਗੁੱਲ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਤਪਾਹ ਤੂਫਾਨ ਦੇ ਚੱਲਦਿਆਂ ਇਸ ਸਮੇਂ 78 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਤੂਫਾਨ ਇਸ ਸਮੇਂ ਓਕਿਨਾਵਾ ਦੇ ਦੱਖਣੀ ਇਲਾਕੇ 'ਚ ਹੈ ਅਤੇ ਉਸ ਦੇ ਜਾਪਾਨ ਦੇ ਪੱਛਮੀ ਤਟ ਅਤੇ ਕੋਰੀਆਈ ਪ੍ਰਾਇਦੀਪ ਨਾਲ ਟਕਰਾਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।