ਭਾਰਤ ਨੇ ਜਾਪਾਨ, ਦੱਖਣੀ ਕੋਰੀਆਈ ਨਾਗਰਿਕਾਂ ਲਈ ''ਵੀਜ਼ਾ ਆਨ ਐਰਾਈਵਲ'' ਸੇਵਾ ਕੀਤੀ ਬੰਦ

Friday, Feb 28, 2020 - 12:24 PM (IST)

ਭਾਰਤ ਨੇ ਜਾਪਾਨ, ਦੱਖਣੀ ਕੋਰੀਆਈ ਨਾਗਰਿਕਾਂ ਲਈ ''ਵੀਜ਼ਾ ਆਨ ਐਰਾਈਵਲ'' ਸੇਵਾ ਕੀਤੀ ਬੰਦ

ਟੋਕੀਓ (ਭਾਸ਼ਾ): ਭਾਰਤ ਨੇ ਜਾਪਾਨ ਅਤੇ ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਦੇ ਮਾਮਲੇ ਵੱਧਣ ਦੇ  ਮੱਦੇਨਜ਼ਰ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਪਹੁੰਚਣ 'ਤੇ ਮਿਲਣ ਵਾਲੀ ਵੀਜ਼ਾ ਸੇਵਾ (ਵੀਜ਼ਾ ਆਨ ਐਰਾਈਵਲ) ਨੂੰ ਅਸਥਾਈ ਰੂਪ ਨਾਲ ਰੋਕ ਦਿੱਤਾ ਹੈ। ਭਾਰਤੀ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਭਾਰਤ ਨੇ ਜਾਪਾਨ ਤੱਟ ਨੇੜੇ ਖੜ੍ਹੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਕਰੂਜ਼ ਜਹਾਜ਼ ਡਾਇਮੰਡ ਪ੍ਰਿੰਸੈੱਸ 'ਤੇ ਸਵਾਰ 119 ਭਾਰਤੀਆਂ ਅਤੇ 5 ਵਿਦੇਸ਼ੀ ਨੂੰ ਬਾਹਰ ਕੱਢਿਆ। ਜਹਾਜ਼ ਵਿਚ ਸਵਾਰ 3,711 ਲੋਕਾਂ ਵਿਚੋਂ 700 ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਦੇਸ਼ ਵਿਚ ਹੋਰ ਥਾਵਾਂ 'ਤੇ 160 ਤੋਂ ਵੱਧ ਲੋਕ ਇਸ ਜਾਨਲੇਵਾ ਬੀਮਾਰੀ ਦੀ ਚਪੇਟ ਵਿਚ ਆਏ।

ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਦੇ 256 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ ਸ਼ੁੱਕਰਵਾਰ ਨੂੰ 2,022 ਹੋ ਗਈ। ਦੇਸ਼ ਦੇ ਰੋਗ ਕੰਟਰੋਲ ਅਤੇ ਬਚਾਅ ਕੇਂਦਰ ਨੇ ਦੱਸਿਆ ਕਿ 90 ਫੀਸਦੀ ਤੋਂ ਵੱਧ ਮਾਮਲੇ ਦਾਏਗੂ ਸ਼ਹਿਰ ਅਤੇ ਗੁਆਂਢੀ ਉੱਤਰ ਗਯੋਓਂਗਸਾਂਗ ਵਿਚ ਸਾਹਮਣੇ ਆਏ ਹਨ। ਭਾਰਤੀ ਦੂਤਾਵਾਸ ਨੇ ਟਵੀਟ ਕੀਤਾ,''ਕੋਵਿਡ-19 ਦੇ ਪ੍ਰਕੋਪ ਨੂੰ ਦੇਖਦੇ ਹੋਏ ਜਾਪਾਨ ਅਤੇ ਦੱਖਣੀ ਕੋਰੀਆ ਦੇ ਨਾਗਰਿਕਾਂ ਲਈ ਉਪਲਬਧ ਵੀਜ਼ਾ ਆਨ ਐਰਾਈਵਲ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।'' ਉਸ ਨੇ ਕਿਹਾ,''ਨਿਯਮਿਤ ਵੀਜ਼ਾ ਪ੍ਰਕਿਰਿਆ ਜਾਰੀ ਰਹੇਗੀ ਅਤੇ ਉਸ ਲਈ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ।'' ਇਸ ਤੋਂ ਪਹਿਲਾਂ ਭਾਰਤ ਨੇ 2 ਫਰਵਰੀ ਨੂੰ ਚੀਨ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਅਤੇ ਚੀਨ ਵਿਚ ਰਹਿ ਰਹੇ ਵਿਦਸ਼ੀਆਂ ਲਈ ਈ-ਵੀਜ਼ਾ ਸਹੂਲਤ ਬੰਦ ਕਰ ਦਿੱਤੀ ਸੀ।


 


author

Vandana

Content Editor

Related News