ਜਾਪਾਨ : ਐੱਗ ਫ੍ਰੀਜ਼ ਕਰਵਾਉਣ ਵਾਲੀਆਂ ਮਹਿਲਾਵਾਂ ਦੀ ਵਧ ਰਹੀ ਹੈ ਗਿਣਤੀ

Tuesday, Jan 23, 2024 - 06:16 PM (IST)

ਜਾਪਾਨ : ਐੱਗ ਫ੍ਰੀਜ਼ ਕਰਵਾਉਣ ਵਾਲੀਆਂ ਮਹਿਲਾਵਾਂ ਦੀ ਵਧ ਰਹੀ ਹੈ ਗਿਣਤੀ

ਇੰਟਰਨੈਸ਼ਨਲ ਡੈਸਕ- ਜਾਪਾਨ ਉਨ੍ਹਾਂ ਦੇਸ਼ਾਂ 'ਚੋਂ ਸ਼ਾਮਲ ਹੈ ਜਿਥੇ ਜਨਮ ਦਰ ਬਹੁਤ ਘੱਟ ਹੈ। ਸਰਕਾਰ ਨੇ ਆਬਾਦੀ ਵਧਾਉਣ ਦੇ ਲਈ ਦੇਸ਼ ਦੇ ਕਈ ਪ੍ਰੋਗਰਾਮ ਚਲਾ ਰੱਖੇ ਹਨ। ਇਸ ਦੇ ਤਹਿਤ ਰਾਜਧਾਨੀ ਟੋਕੀਓ ਦੀ ਸਥਾਨਕ ਸਰਕਾਰ ਦੇ ਨਵੇਂ ਫਰਟੀਲਿਟੀ ਸਬਸਿਡੀ ਪ੍ਰੋਗਰਾਮ 'ਚ ਮਹਿਲਾਵਾਂ ਨੇ ਕਾਫ਼ੀ ਦਿਲਚਸਪੀ ਦਿਖਾਈ ਹੈ। ਸੱਤ ਹਜ਼ਾਰ ਤੋਂ ਜ਼ਿਆਦਾ ਮਹਿਲਾਵਾਂ ਨੇ ਪ੍ਰੋਗਰਾਮ 'ਚ ਰਜਿਸਟ੍ਰੇਸ਼ਨ ਕਰਵਾਇਆ ਹੈ।

ਟੋਕੀਓ ਮੈਟਰੋਪਾਲੀਟਨ ਸਰਕਾਰ ਦੇ ਅਨੁਸਾਰ ਨਵੇਂ ਪ੍ਰੋਗਰਾਮ 'ਚ ਐੱਗ ਫ੍ਰੀਜ਼ਿੰਗ ਦੇ ਲਈ ਇਕ ਲੱਖ 68 ਹਜ਼ਾਰ ਰੁਪਏ (ਤਿੰਨ ਲੱਖ ਯੇਨ) ਦਿੱਤੇ ਜਾਣਗੇ। ਅਕਤੂਬਰ ਤੋਂ ਬਾਅਦ ਤੋਂ 1800 ਮਹਿਲਾਵਾਂ ਨੇ ਐੱਗ ਫ੍ਰੀਜ਼ ਕਰਵਾਉਣ ਲਈ ਅਰਜ਼ੀਆਂ ਕੀਤੀਆਂ ਹਨ। ਸਰਕਾਰ ਨੇ ਬਹੁਤ ਘੱਟ ਮੰਗ ਹੋਣ ਦਾ ਅਨੁਮਾਨ ਲਗਾਇਆ ਸੀ। ਸਬਸਿਡੀ ਦੇ ਲਈ ਛੇ ਕਰੋੜ ਯੇਨ ਦਾ ਬਜਟ ਰੱਖਿਆ ਗਿਆ ਹੈ। ਇਹ 200 ਔਰਤਾਂ ਲਈ ਕਾਫ਼ੀ ਹੈ। ਸਬਸਿਡੀ ਪ੍ਰੋਗਰਾਮ 18 ਤੋਂ 39 ਸਾਲ ਉਮਰ ਦੀਆਂ ਸਾਰੀਆਂ ਔਰਤਾਂ ਲਈ ਖੁੱਲ੍ਹਿਆ ਹੈ। ਪਹਿਲੇ ਫਰਟੀਲਿਟੀ ਦੇ ਪ੍ਰੋਗਰਾਮਾਂ 'ਚ ਅਵਿਵਾਹਿਤ ਮਹਿਲਾਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਟੋਕੀਓ ਦੇ ਮੇਅਰ ਯੂਰਿਕੋ ਕੋਈਕੇ ਨੇ ਦੱਸਿਆ ਕਿ ਸਬਸਿਡੀ ਦੇ ਬਜਟ 'ਚ ਵਾਧਾ ਕੀਤਾ ਜਾਵੇਗਾ। ਜਾਪਾਨ ਸਰਕਾਰ ਨੇ 2022 'ਚ ਇਨਵਿਟਰੋਫਰਟੀਲਾਈਜ਼ੇਸ਼ਨ ਦਾ 70 ਫ਼ੀਸਦੀ ਖਰਚ ਉਠਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਐੱਗ ਫ੍ਰੀਜ਼ਿੰਗ ਨਾਲ ਕਿਸੇ ਮਹਿਲਾ ਦੀ ਫਰਟੀਲਿਟੀ ਜਾਂ ਬੱਚੇ ਨੂੰ ਜਨਮ ਦੇਣ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਜਾਪਾਨ 'ਚ ਇਹ ਵਿਧੀ ਬਹੁਤ ਖਰਚੀਲੀ ਹੈ। ਇਸ ਦਾ ਖਰਚ ਇਕ ਲੱਖ 70 ਹਜ਼ਾਰ ਰੁਪਏ ਤੋਂ ਸਾਢੇ ਤਿੰਨ ਲੱਖ ਰੁਪਏ ਤੱਕ ਹੈ। ਕਈ ਵਾਰ ਖਰਚ ਹੋਰ ਜ਼ਿਆਦਾ ਵਧ ਜਾਂਦਾ ਹੈ। ਨੌਜਵਾਨ ਮਹਿਲਾਵਾਂ ਦੇ ਐੱਗ ਸੁਰੱਖਿਅਤ ਰੱਖਣ ਨਾਲ ਉਨ੍ਹਾਂ ਦੇ ਲਈ ਬਾਅਦ 'ਚ ਬੱਚੇ ਨੂੰ ਜਨਮ ਦੇਣ ਦਾ ਵਿਕਲਪ ਰਹਿੰਦਾ ਹੈ।  ਉਂਝ ਤਾਂ ਤਕਨਾਲੋਜੀ ਨਾਲ ਹਾਲੇ ਬਹੁਤ ਸਫ਼ਲਤਾ ਨਹੀਂ ਮਿਲੀ ਹੈ। ਅਗਸਤ 'ਚ 87 ਕਲੀਨਿਕਾਂ ਅਤੇ ਹਸਪਤਾਲਾਂ ਦੇ ਸਰਵੇ ਨਾਲ ਪਤਾ ਲੱਗਾ ਕਿ ਸਿਰਫ਼ 8.4 ਫ਼ੀਸਦੀ ਲੋਕਾਂ ਨੇ ਸੰਤਾਨ ਜਨਮ ਲਈ ਆਪਣੇ ਫ੍ਰੋਜ਼ਨ ਐੱਗ ਦਾ ਇਸਤੇਮਾਲ ਕੀਤਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News