ਜਾਪਾਨ : ਬਰਫ ਦੇ ਤੋਦਿਆਂ ''ਦੀ ਚਪੇਟ ''ਚ ਆਉਣ ਕਾਰਨ ਫ੍ਰਾਂਸੀਸੀ ਦੀ ਮੌਤ

Friday, Jan 31, 2020 - 03:39 PM (IST)

ਜਾਪਾਨ : ਬਰਫ ਦੇ ਤੋਦਿਆਂ ''ਦੀ ਚਪੇਟ ''ਚ ਆਉਣ ਕਾਰਨ ਫ੍ਰਾਂਸੀਸੀ ਦੀ ਮੌਤ

ਟੋਕੀਓ (ਭਾਸ਼ਾ): ਉੱਤਰੀ ਜਾਪਾਨ ਦੇ ਇਕ ਪਰਬਤ 'ਤੇ ਬਰਫ ਦੇ ਤੋਦੇ ਡਿੱਗਣ ਕਾਰਨ ਫਰਾਂਸ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਫ੍ਰਾਂਸੀਸੀ ਵਿਅਕਤੀ ਦੀ ਲਾਸ਼ ਸ਼ੁੱਕਰਵਾਰ ਨੂੰ ਬਰਾਮਦ ਕੀਤੀ ਗਈ। ਸਥਾਨਕ ਪੁਲਸ ਨੇ ਦੱਸਿਆ ਕਿ ਉਹ ਫਰਾਂਸ ਦੇ 7 ਹੋਰ ਲੋਕਾਂ ਦੇ ਨਾਲ ਸਕੀਇੰਗ ਲਈ ਗਿਆ ਸੀ। ਪੁਲਸ ਨੇ ਇਕ ਸੰਖੇਪ ਬਿਆਨ ਵਿਚ ਦੱਸਿਆ ਕਿ ਸਿਲਵੇਨ ਲੇਥਿਯਰ (38) ਦੀ ਲਾਸ਼ ਉੱਤਰੀ ਹੋਕਾਇਟੋ ਖੇਤਰ ਦੇ ਤੋਮਾਮੁ ਸਕਾਈ ਰਿਜੋਰਟ ਦੀਆਂ ਢਲਾਣਾਂ ਤੋਂ ਬਰਾਮਦ ਹੋਣ ਦੇ ਬਾਅਦ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਇਹ ਬਰਫ ਦੇ ਤੋਦੇ ਦੁਪਹਿਰ ਨੂੰ ਡਿੱਗੇ ਸਨ, ਜਦੋਂ 8 ਲੋਕਾਂ ਦਾ ਸਮੂਹ ਪ੍ਰਸ਼ਾਂਤ ਪਰਬਤ ਦੇ ਉੱਪਰੀ ਇਲਾਕੇ ਵਿਚ ਜੰਮੀ ਬਰਫ ਨੂੰ ਦੇਖਣ ਲਈ ਸਕੀਇੰਗ 'ਤੇ ਗਿਆ ਸੀ।


author

Vandana

Content Editor

Related News