ਜਾਪਾਨ ''ਚ ਉੱਡਣ ਵਾਲੀ ਕਾਰ ਦਾ ਸਫਲ ਪਰੀਖਣ, ਤਸਵੀਰਾਂ ਤੇ ਵੀਡੀਓ
Tuesday, Aug 06, 2019 - 08:24 AM (IST)

ਟੋਕੀਓ (ਬਿਊਰੋ)— ਤਕਨੀਕ ਦੀ ਵਰਤੋਂ ਕਰਦਿਆਂ ਜਾਪਾਨ ਨੇ ਉੱਡਣ ਵਾਲੀ ਕਾਰ ਦਾ ਨਿਰਮਾਣ ਕੀਤਾ ਹੈ। ਜਾਪਾਨ ਦੀ ਇਲੈਕਟ੍ਰੋਨਿਕਸ ਨਿਰਮਾਤਾ ਕੰਪਨੀ ਐੱਨ.ਈ.ਸੀ. ਕੌਰਪ ਨੇ ਸੋਮਵਾਰ ਨੂੰ ਆਪਣੀ ਉੱਡਣ ਵਾਲੀ ਕਾਰ (flying car) ਦੀ ਝਲਕ ਦਿਖਾਈ।
ਇਹ ਕਾਰ ਪਰੀਖਣ ਦੌਰਾਨ ਕਰੀਬ ਇਕ ਮਿੰਟ ਤੱਕ ਹਵਾ ਵਿਚ ਇਕ ਜਗ੍ਹਾ ਟਿਕੀ ਰਹੀ।
ਇਹ ਕਾਰ ਡਰੋਨ ਦੀ ਤਰ੍ਹਾਂ ਇਕ ਵੱਡੀ ਮਸ਼ੀਨ ਵਾਂਗ ਹੈ। ਇਸ ਵਿਚ ਚਾਰ ਪੱਖੇ (propeller) ਲੱਗੇ ਹਨ। ਇਸ ਦਾ ਪਰੀਖਣ ਸੋਮਵਾਰ ਨੂੰ ਐੱਨ.ਈ.ਸੀ. ਦੀ ਈਕਾਈ ਵਿਚ ਕੀਤਾ ਗਿਆ।
ਇਸ ਦੌਰਾਨ ਇਹ 3 ਮੀਟਰ (10 ਫੁੱਟ) ਦੀ ਉਚਾਈ ਤੱਕ ਗਈ। ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਪਰੀਖਣ ਇਕ ਜਾਲੀਨੁਮਾ ਪਿੰਜਰੇ ਵਿਚ ਕੀਤਾ ਗਿਆ।