ਜਾਪਾਨ 5 ਦੇਸ਼ਾਂ ਦੇ ਨਾਗਰਿਕਾਂ ਨੂੰ ਦਾਖਲਾ ਪਾਬੰਦੀਆਂ ''ਚ ਦੇਵੇਗਾ ਢਿੱਲ
Tuesday, Sep 01, 2020 - 06:26 PM (IST)

ਟੋਕੀਓ (ਵਾਰਤਾ): ਜਾਪਾਨ ਨੇ ਮਲੇਸ਼ੀਆ, ਕੰਬੋਡੀਆ, ਲਾਓਸ, ਮਿਆਂਮਾਰ ਅਤੇ ਤਾਈਵਾਨ ਦੇ ਨਾਗਰਿਕਾਂ ਦੇ ਲਈ ਕੋਰੋਨਾਵਾਇਰਸ ਸੰਬੰਧੀ ਦਾਖਲਾ ਪਾਬੰਦੀਆਂ ਵਿਚ 8 ਸਤੰਬਰ ਤੋਂ ਢਿੱਲ ਦੇਣ ਦਾ ਐਲਾਨ ਕੀਤਾ ਹੈ। ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਜਾਪਾਨ ਨੇ ਜੁਲਾਈ ਦੇ ਅਖੀਰ ਵਿਚ ਵੀਅਤਨਾਮ ਅਤੇ ਥਾਈਲੈਂਡ ਦੇ ਨਾਗਰਿਕਾਂ ਦੇ ਲਈ ਇਸੇ ਤਰ੍ਹਾਂ ਦੀ ਛੋਟ ਦਿੱਤੀ ਸੀ।
ਪੜ੍ਹੋ ਇਹ ਅਹਿਮ ਖਬਰ- ਸ਼ੀ ਜਿਨਪਿੰਗ ਦੇ ਤਿੱਬਤ ਬਾਰੇ ਪ੍ਰਸਤਾਵਿਤ ਨੀਤੀ ਨਿਰਦੇਸ਼ ਗਲਤ : CTA ਪ੍ਰਧਾਨ
ਇਹਨਾਂ ਦੇਸ਼ਾਂ ਦੇ ਵਸਨੀਕਾਂ ਨੂੰ ਜਾਪਾਨ ਵਿਚ ਪਹੁੰਚਣ 'ਤੇ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦੀ ਜਾਂਚ ਕਰਵਾਉਣੀ ਹੋਵੇਗੀ ਅਤੇ 14 ਦਿਨਾਂ ਦੇ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ਿਮਿਤਸੁ ਮੋਤੇਗੀ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਰੋਨਾਵਾਇਰਸ ਮਹਾਮਾਰੀ ਨਾਲ ਗੰਭੀਰ ਰੂਪ ਨਾਲ ਪ੍ਰਭਾਵਿਤ ਦੇਸ਼ ਦੀ ਅਰਥਵਿਵਸਥਾ ਵਿਚ ਤੁਰੰਤ ਸੁਧਾਰ ਦੇ ਲਈ ਦਾਖਲਾ ਪਾਬੰਦੀਆਂ ਵਿਚ ਢਿੱਲ ਦੇਣੀ ਜ਼ਰੂਰੀ ਸੀ।
ਪੜ੍ਹੋ ਇਹ ਅਹਿਮ ਖਬਰ- ਇਤਿਹਾਸ 'ਚ ਪਹਿਲੀ ਵਾਰ, ਇਨਸਾਨ ਦੇ ਸਰੀਰ 'ਚ ਖੁਦ ਹੀ ਠੀਕ ਹੋਇਆ HIV