105 ਅਮਰੀਕੀ ਐੱਫ-35 ਲੜਾਕੂ ਜਹਾਜ਼ ਖਰੀਦੇਗਾ ਜਾਪਾਨ

Monday, May 27, 2019 - 03:54 PM (IST)

105 ਅਮਰੀਕੀ ਐੱਫ-35 ਲੜਾਕੂ ਜਹਾਜ਼ ਖਰੀਦੇਗਾ ਜਾਪਾਨ

ਟੋਕੀਓ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੁੰ ਕਿਹਾ ਕਿ ਜਾਪਾਨ ਰਡਾਰ ਤੋਂ ਬਚ ਨਿਕਲਣ ਵਾਲੇ ਅਮਰੀਕਾ ਵੱਲੋਂ ਬਣਾਏ ਗਏ 105 ਲੜਾਕੂ ਜਹਾਜ਼ਾਂ ਨੂੰ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਟਰੰਪ ਮੁਤਾਬਕ ਅਮਰੀਕਾ ਦੇ ਕਿਸੇ ਵੀ ਸਹਿਯੋਗੀ ਨੂੰ ਦਿੱਤਾ ਗਿਆ ਐੱਫ-35 ਜਹਾਜ਼ਾਂ ਦਾ ਇਹ ਸਭ ਤੋਂ ਵੱਡਾ ਫਲੀਟ ਹੈ। ਜਾਪਾਨ ਦੇ ਦੌਰੇ 'ਤੇ ਆਏ ਟਰੰਪ ਨੇ ਟੋਕੀਓ ਵਿਚ ਕਿਹਾ,''ਜਾਪਾਨ ਨੇ ਰਡਾਰ ਤੋਂ ਬਚ ਨਿਕਲਣ ਵਾਲੇ 105 ਬਿਲਕੁੱਲ ਨਵੇਂ ਐੱਫ-35 ਜਹਾਜ਼ਾਂ ਦੀ ਖਰੀਦ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਖਰੀਦ ਨਾਲ ਜਾਪਾਨ ਕੋਲ ਕਿਸੇ ਵੀ ਹੋਰ ਅਮਰੀਕੀ ਸਹਿਯੋਗੀ ਦੇ ਮੁਕਾਬਲੇ ਐੱਫ-35 ਦਾ ਸਭ ਤੋਂ ਵੱਡਾ ਫਲੀਟ ਹੋਵੇਗਾ।''


author

Vandana

Content Editor

Related News