UK: ਅਫਗਾਨ ਸ਼ਰਨਾਰਥੀਆਂ ਦਾ ਸ਼ਰਮਨਾਕ ਕਾਰਾ! ਛੋਟੀ ਉਮਰ ਦੀ ਕੁੜੀ ਨੂੰ ਪਾਰਕ ਲਿਜਾ ਕੇ...
Tuesday, Dec 09, 2025 - 02:15 PM (IST)
ਵੈੱਬ ਡੈਸਕ : ਯੂਨਾਈਟਿਡ ਕਿੰਗਡਮ ਦੇ ਵਾਰਵਿਕਸ਼ਾਇਰ 'ਚ ਦੋ ਅਫ਼ਗਾਨ ਸ਼ਰਨਾਰਥੀ ਕਿਸ਼ੋਰਾਂ ਨੂੰ 15 ਸਾਲਾ ਲੜਕੀ ਦੇ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਦੋਸ਼ੀਆਂ, ਜਿਨ੍ਹਾਂ ਦੀ ਪਛਾਣ ਜਾਨ ਜਹਾਨਜ਼ੇਬ ਅਤੇ ਇਸਰਾਰ ਨਿਆਜ਼ਲ ਵਜੋਂ ਹੋਈ ਹੈ, ਨੇ ਅਪਰਾਧ ਕਬੂਲ ਕਰ ਲਿਆ ਸੀ।

ਪੁਲਸ ਅਨੁਸਾਰ, ਇਹ ਘਟਨਾ 10 ਮਈ ਨੂੰ ਲੀਮਿੰਗਟਨ ਵਿੱਚ ਵਾਪਰੀ ਸੀ, ਜਦੋਂ ਦੋਵਾਂ ਨੇ ਲੜਕੀ ਨੂੰ ਨਿਊਬੋਲਡ ਕੌਮਿਨ ਨਾਮਕ ਪਾਰਕ ਖੇਤਰ 'ਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ।
ਸੋਮਵਾਰ (8 ਦਸੰਬਰ 2025) ਨੂੰ ਵਾਰਵਿਕ ਕ੍ਰਾਊਨ ਕੋਰਟ ਵਿੱਚ ਸਜ਼ਾ ਸੁਣਾਏ ਜਾਣ 'ਤੇ, ਜਹਾਨਜ਼ੇਬ ਨੂੰ 10 ਸਾਲ ਅਤੇ ਅੱਠ ਮਹੀਨੇ, ਜਦੋਂ ਕਿ ਨਿਆਜ਼ਲ ਨੂੰ ਨੌਂ ਸਾਲ ਅਤੇ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦੋਵੇਂ ਦੋਸ਼ੀ ਪਹਿਲਾਂ ਯੰਗ ਅਫੈਂਡਰਜ਼ ਇੰਸਟੀਚਿਊਟ ਵਿੱਚ ਆਪਣੀ ਸਜ਼ਾ ਸ਼ੁਰੂ ਕਰਨਗੇ ਤੇ ਬਾਅਦ 'ਚ ਬਾਲਗ ਜੇਲ੍ਹ 'ਚ ਤਬਦੀਲ ਕੀਤੇ ਜਾਣਗੇ।
ਅਦਾਲਤ ਨੇ ਇਹ ਵੀ ਪੁਸ਼ਟੀ ਕੀਤੀ ਕਿ ਦੋਵੇਂ ਅਫ਼ਗਾਨ ਸ਼ਰਨਾਰਥੀ ਹਨ ਅਤੇ ਉਨ੍ਹਾਂ ਨੂੰ ਉਮਰ ਭਰ ਲਈ ਸੈਕਸ ਅਪਰਾਧੀ ਰਜਿਸਟਰ ਵਿੱਚ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲੇ (Deportation) ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਿਟੈਕਟਿਵ ਚੀਫ਼ ਇੰਸਪੈਕਟਰ ਰਿਚਰਡ ਹੌਬਸ ਨੇ ਕਿਹਾ ਕਿ ਉਨ੍ਹਾਂ ਦੀ ਲੰਮੀ ਸਜ਼ਾ ਉਨ੍ਹਾਂ ਦੇ ਅਪਰਾਧ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ ਅਤੇ ਜਨਤਾ ਦੀ ਸੁਰੱਖਿਆ ਲਈ ਜ਼ਰੂਰੀ ਹੈ। ਪੀੜਤਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਹਮਲੇ ਨੇ ਉਸ ਦੀ ਜ਼ਿੰਦਗੀ ਅਤੇ ਸਿੱਖਿਆ ਨੂੰ ਹਮੇਸ਼ਾ ਲਈ ਬਦਲ ਦਿੱਤਾ ਹੈ।
