'90 ਸਾਲ ਦੀ ਉਮਰ 'ਚ ਜੇਮਸ ਬਾਂਡ ਦਾ ਦਿਹਾਂਤ'
Saturday, Oct 31, 2020 - 08:19 PM (IST)

ਵਾਸ਼ਿੰਗਟਨ - ਜੇਮਸ ਬਾਂਡ ਦੇ ਨਾਂ ਨਾਲ ਮਸ਼ਹੂਰ ਸੀਨ ਕਾਨਰੀ ਦਾ 90 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਪੁੱਤਰ ਜੇਸਨ ਕਾਨਰੀ ਨੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਉਹ ਬਹਾਮਾਸ ਵਿਚ ਰਹਿ ਰਹੇ ਸਨ। ਰਾਤ ਵਿਚ ਨੀਂਦ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਅਗਸਤ ਵਿਚ ਹੀ ਉਨ੍ਹਾਂ ਨੇ ਆਪਣਾ 90ਵਾਂ ਜਨਮਦਿਨ ਮਨਾਇਆ ਸੀ।
007 ਸੀਰੀਜ਼ ਦੀਆਂ 7 ਫਿਲਮਾਂ ਵਿਚ ਦਿਖੇ
ਸੀਨ ਪਹਿਲੇ ਅਦਾਕਾਰ ਸਨ ਜਿਨ੍ਹਾਂ ਨੇ ਜੇਮਸ ਬਾਂਡ ਦੀ ਭੂਮਿਕਾ ਨੂੰ ਵੱਡੇ ਪਰਦੇ 'ਤੇ ਉਤਾਰਿਆ। ਉਹ 007 ਸੀਰੀਜ਼ ਦੀਆਂ 7 ਫਿਲਮਾਂ ਵਿਚ ਬਤੌਰ ਜੇਮਸ ਬਾਂਡ ਨਜ਼ਰ ਆਏ ਸਨ। ਇਨ੍ਹਾਂ ਵਿਚ 'ਡਾਕਟਰ ਨੋ', 'ਫਾਰਮ ਰਸ਼ੀਆ ਵਿਦ ਲਵ', 'ਗੋਲਡਫਿੰਗਰ', 'ਥੰਡਰਬਾਲ', 'ਯੂ ਓਨਲੀ ਲਿਵ ਟਵਾਈਸ', 'ਡਾਇਮੰਡਸ ਅਰੇ ਫਾਰਐਵਰ', 'ਨੈਵਰ ਸੇ ਅਗੇਨ' ਸ਼ਾਮਲ ਹਨ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਲੋਕ ਪ੍ਰਸਿੱਧੀ ਬਾਂਡ ਸੀਰੀਜ਼ ਦੀਆਂ ਫਿਲਮਾਂ ਤੋਂ ਹੀ ਮਿਲੀ।
40 ਸਾਲ ਤੱਕ ਫਿਲਮਾਂ ਵਿਚ ਸਰਗਰਮ ਰਹਿਣ ਵਾਲੇ ਕਾਨਰੀ ਨੇ ਮਰੀਨ (1964), ਮਰਡਰ ਆਨ ਦਿ ਓਰੀਐਂਟ ਐਕਸਪ੍ਰੈਸ (1974), ਦਿ ਮੈਨ ਹੁ ਵੁਡ ਬੀ ਕਿੰਗ (1975), ਦਿ ਨੇਮ ਆਫ ਦਿ ਰੋਜ਼ (1986), ਹਾਈਲੈਂਡਰ (1986), ਇੰਡੀਆਨਾ ਜੋਨਸ ਐਂਡ ਦਿ ਲਾਸਟ ਕਰੁਸੇਡ (1989), ਦਿ ਹੰਟ ਫਾਰ ਰੇਡ ਅਕਤੂਬਰ (1990), ਡ੍ਰੈਗਨਹਾਰਟ (1996), ਦਿ ਰਾਕ (1996), ਐਂਡ ਫਾਇੰਡਿੰਗ ਫੋਰੈਸਟਰ (2000) ਜਿਹੀਆਂ ਫਿਲਮਾਂ ਵਿਚ ਵੀ ਕੰਮ ਕੀਤਾ।
1988 ਵਿਚ ਜਿੱਤਿਆ ਆਸਕਰ
1988 ਵਿਚ 'ਦਿ ਅਨਟਚੇਬਲਸ' ਵਿਚ ਆਪਣੇ ਕਿਰਦਾਰ ਲਈ ਕਾਨਰੀ ਨੂੰ ਬੈਸਟ ਸਪੋਰਟਿੰਗ ਐਕਟਰ ਦੇ ਅਕਾਦਮੀ ਅਵਾਰਡ ਨਾਲ ਨਵਾਜ਼ਿਆ ਗਿਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਵਿਚ 2 ਬਾਫਟਾ ਅਤੇ 3 ਗੋਲਡ ਗਲੋਬ ਅਵਾਰਡ ਵੀ ਜਿੱਤੇ ਸਨ। 1999 ਵਿਚ ਉਨ੍ਹਾਂ ਨੂੰ ਪੀਪਲ ਮੈਗਜ਼ੀਨ ਵੱਲੋਂ 'ਸਮਾਰਟੈਸਟ ਮੈਨ ਆਫ ਸੈਂਚੁਰੀ' ਵੀ ਚੁਣਿਆ ਗਿਆ ਸੀ ਇਸ ਮੈਗਜ਼ੀਨ ਨੇ 1989 ਵਿਚ ਉਨ੍ਹਾਂ ਨੂੰ 'ਸੈਕਸੀਐਸਟ ਮੈਨ ਅਲਾਈਵ' ਦਾ ਖਿਤਾਬ ਵੀ ਦਿੱਤਾ ਸੀ।