ਜੈਸ਼ੰਕਰ ਨੇ ਕ੍ਰਾਊਨ ਪ੍ਰਿੰਸ ਨਾਲ ਕੀਤੀ ਮੁਲਾਕਾਤ, ਭਾਈਵਾਲੀ ਅੱਗੇ ਵਧਾਉਣ 'ਤੇ ਚਰਚਾ
Tuesday, Jan 28, 2025 - 05:47 PM (IST)
ਅਬੂ ਧਾਬੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਜੈਸ਼ੰਕਰ ਨੇ 'ਐਕਸ' 'ਤੇ ਇਸ ਮੀਟਿੰਗ ਬਾਰੇ ਜਾਣਕਾਰੀ ਦਿੱਤੀ।
ਉਸਨੇ ਲਿਖਿਆ ਕਿ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਅਲ ਨਾਹਯਾਨ ਨੂੰ ਮਿਲ ਕੇ ਖੁਸ਼ੀ ਹੋਈ। ਅਸੀਂ ਉਨ੍ਹਾਂ ਦੀ ਹਾਲੀਆ ਭਾਰਤ ਫੇਰੀ ਨੂੰ ਯਾਦ ਕੀਤਾ ਅਤੇ ਭਾਰਤ-ਯੂ.ਏ.ਈ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਅੱਜ ਸਵੇਰੇ ਯੂ.ਏ.ਈ ਦੇ ਰਾਸ਼ਟਰਪਤੀ ਦੇ ਕੂਟਨੀਤਕ ਸਲਾਹਕਾਰ ਅਨਵਰ ਗਰਗਾਸ਼ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਧਦੀ ਭਾਈਵਾਲੀ 'ਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰੀ ਨੇ X 'ਤੇ ਇਹ ਜਾਣਕਾਰੀ ਦਿੱਤੀ ਅਤੇ ਲਿਖਿਆ, "ਅੱਜ ਸਵੇਰੇ UAE ਦੇ ਰਾਸ਼ਟਰਪਤੀ ਦੇ ਕੂਟਨੀਤਕ ਸਲਾਹਕਾਰ ਅਨਵਰ ਗਰਗਾਸ਼ ਨੂੰ ਮਿਲ ਕੇ ਖੁਸ਼ੀ ਹੋਈ। ਅਸੀਂ ਆਪਣੀ ਵਿਸ਼ੇਸ਼ ਭਾਈਵਾਲੀ ਨੂੰ ਅੱਗੇ ਵਧਾਉਣ ਬਾਰੇ ਚਰਚਾ ਕੀਤੀ।"
ਪੜ੍ਹੋ ਇਹ ਅਹਿਮ ਖ਼ਬਰ-Canada 'ਚ Indian 2025 'ਚ ਕਿਵੇਂ ਲੈ ਸਕਦੇ ਹਨ PR, ਸਰਕਾਰ ਨੇ ਦੱਸੇ 4 ਰਸਤੇ
ਇੱਥੇ ਦੱਸ ਦਈਏ ਕਿ ਜੈਸ਼ੰਕਰ 27 ਤੋਂ 29 ਜਨਵਰੀ ਤੱਕ ਯੂ.ਏ.ਈ ਦੇ ਦੌਰੇ 'ਤੇ ਹਨ। ਉਨ੍ਹਾਂ ਦਾ ਉਦੇਸ਼ ਭਾਰਤ ਅਤੇ ਯੂ.ਏ.ਈ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਭਾਰਤ ਅਤੇ ਯੂ.ਏ.ਈ ਵਿਚਕਾਰ ਕੂਟਨੀਤਕ ਸਬੰਧ 1972 ਵਿੱਚ ਸਥਾਪਿਤ ਹੋਏ ਸਨ। ਉਸ ਸਮੇਂ ਯੂ.ਏ.ਈ ਨੇ ਭਾਰਤ ਵਿੱਚ ਆਪਣਾ ਦੂਤਘਰ ਖੋਲ੍ਹਿਆ ਸੀ ਅਤੇ ਭਾਰਤ ਨੇ 1973 ਵਿੱਚ ਯੂ.ਏ.ਈ ਵਿੱਚ ਆਪਣਾ ਦੂਤਘੜ ਖੋਲ੍ਹਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।