ਯੂਕੇ 'ਚ 3 ਪੰਜਾਬੀਆਂ ਨੂੰ ਹੋਈ ਜੇਲ੍ਹ ਦੇ ਮਾਮਲੇ 'ਚ ਆਇਆ ਨਵਾਂ ਮੋੜ

03/19/2023 9:48:46 PM

ਗਲਾਸਗੋ/ ਨਿਊਕੈਸਲ (ਮਨਦੀਪ ਖੁਰਮੀ ਹਿੰਮਤਪੁਰਾ) : ਬੀਤੇ ਦਿਨੀਂ ਯੂਕੇ 'ਚ 3 ਪੰਜਾਬੀਆਂ ਨੇ ਬਜ਼ੁਰਗਾਂ, ਤੁਰਨ-ਫਿਰਨ ਤੋਂ ਅਸਮਰੱਥ ਲੋਕਾਂ ਜਾਂ ਮਾੜੀ ਮਾਨਸਿਕ ਸਿਹਤ ਵਾਲੇ ਲੋਕਾਂ ਨੂੰ ਫੋਨ ਕਾਲਾਂ ਰਾਹੀਂ ਗੁੰਮਰਾਹ ਕਰਕੇ £1,20,000 ਤੋਂ ਵਧੇਰੇ ਦੀ ਰਾਸ਼ੀ ਠੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਜਾਸੂਸਾਂ ਨੇ ਮਹਿਕਦੀਪ ਸਿੰਘ ਥਿੰਦ, ਅਮਨਦੀਪ ਸਿੰਘ ਸੋਖਲ (ਬਠਿੰਡਾ) ਤੇ ਕੁਲਵਿੰਦਰ ਸਿੰਘ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਚੀਨ ਨੇ ਫਿਰ ਕੀਤੀ ਤਾਈਵਾਨ 'ਚ ਘੁਸਪੈਠ, 26 ਫੌਜੀ ਜਹਾਜ਼ ਤੇ 4 ਜਲ ਸੈਨਾ ਦੇ ਜਹਾਜ਼ ਰੱਖਿਆ ਖੇਤਰ 'ਚ ਦਾਖਲ

ਜਾਸੂਸਾਂ ਨੇ ਸਤੰਬਰ 2020 ਵਿੱਚ ਖੋਜ ਕੀਤੀ ਕਿ ਪੂਰੇ ਉੱਤਰ ਪੂਰਬ ਅਤੇ ਪੱਛਮੀ ਯੌਰਕਸ਼ਾਇਰ ਵਿੱਚ ਬਜ਼ੁਰਗ ਅਤੇ ਕਮਜ਼ੋਰ ਪੀੜਤਾਂ ਨੂੰ ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਨਿਸ਼ਾਨਾ ਬਣਾਇਆ ਸੀ, ਜੋ ਕੋਰੀਅਰ ਧੋਖਾਧੜੀ ਨੂੰ ਅੰਜਾਮ ਦੇ ਰਹੇ ਸਨ। ਨਾਰਥ ਈਸਟ ਰਿਜਨਲ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੇ ਮਾਹਿਰ ਧੋਖਾਧੜੀ ਅਫ਼ਸਰਾਂ ਨੂੰ ਜਦੋਂ ਇਸ ਘੁਟਾਲੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੀ ਪੁੱਛ-ਪੜਤਾਲ ਨੇ ਉਨ੍ਹਾਂ ਨੂੰ ਮਹਿਕਦੀਪ ਥਿੰਦ (33), ਅਮਨਦੀਪ ਸੋਖਲ (36) ਅਤੇ ਕੁਲਵਿੰਦਰ ਸਿੰਘ (25) ਤੱਕ ਪਹੁੰਚਾਇਆ।

ਇਹ ਵੀ ਪੜ੍ਹੋ : ਅਮਰੀਕਾ ਕਰੇਗਾ ਚੀਨੀ ਏਅਰਲਾਈਨਜ਼ ਕੰਪਨੀਆਂ ਨੂੰ ਬੈਨ, ਰੂਸੀ ਹਵਾਈ ਖੇਤਰ ਦੀ ਵਰਤੋਂ 'ਤੇ ਵੀ ਲੱਗੇਗੀ ਰੋਕ

ਮਹਿਕਦੀਪ ਸਿੰਘ ਥਿੰਦ ਨੇ ਆਪਣੇ-ਆਪ ਨੂੰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਹੈ। ਅਮਨਦੀਪ ਸਿੰਘ ਸੋਖਲ ਅਤੇ ਕੁਲਵਿੰਦਰ ਸਿੰਘ ਨੇ ਆਪਣੇ 'ਤੇ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਨਿਊਕੈਸਲ ਕਰਾਊਨ ਕੋਰਟ ਵਿੱਚ 5 ਹਫ਼ਤਿਆਂ ਦੀ ਸੁਣਵਾਈ ਉਪਰੰਤ ਸੋਖਲ ਨੂੰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਕੁਲਵਿੰਦਰ ਸਿੰਘ ਨੂੰ ਪਿਛਲੇ ਸਾਲ ਦਸੰਬਰ 'ਚ ਮਨੀ ਲਾਂਡਰਿੰਗ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸ਼ੁੱਕਰਵਾਰ (3 ਮਾਰਚ) ਨੂੰ ਨਿਊਕੈਸਲ ਦੀ ਅਦਾਲਤ ਵਿੱਚ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਸੀ ਪਰ ਹੁਣ ਓਲਡ ਕੋਟ ਡਰਾਈਵ ਹੰਸਲੋ ਦੇ ਕੁਲਵਿੰਦਰ ਸਿੰਘ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਕੈਦ ਦੀ ਸਜ਼ਾ ਨਾ ਸੁਣਾ ਕੇ 240 ਘੰਟੇ ਦੀ ਕਮਿਊਨਿਟੀ ਸੇਵਾ ਕਰਨ ਦੀ ਤਾਕੀਦ ਕੀਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News