ਅਦਿਆਲਾ ਜੇਲ੍ਹ ਪ੍ਰਸ਼ਾਸਨ ਨੇ ਇਮਰਾਨ ਖਾਨ ਤੇ ਮਹਿਮੂਦ ਕੁਰੈਸ਼ੀ ਨੂੰ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕਰਨ ਦੀ ਨਹੀਂ ਦਿੱਤੀ

Saturday, Jun 22, 2024 - 11:09 AM (IST)

ਅਦਿਆਲਾ ਜੇਲ੍ਹ ਪ੍ਰਸ਼ਾਸਨ ਨੇ ਇਮਰਾਨ ਖਾਨ ਤੇ ਮਹਿਮੂਦ ਕੁਰੈਸ਼ੀ ਨੂੰ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕਰਨ ਦੀ ਨਹੀਂ ਦਿੱਤੀ

ਗੁਰਦਾਸਪੁਰ/ਇਸਲਾਮਾਬਾਦ(ਵਿਨੋਦ)-ਪੀ. ਟੀ. ਆਈ. ਦੇ ਸੰਸਥਾਪਕ ਚੇਅਰਮੈਨ ਇਮਰਾਨ ਖ਼ਾਨ ਤੇ ਸੀਨੀਅਰ ਆਗੂ ਮਹਿਮੂਦ ਕੁਰੈਸ਼ੀ ਨੂੰ ਅਦਿਆਲਾ ਜੇਲ੍ਹ ਵਿਚ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਨਹੀਂ ਕਰਨ ਦਿੱਤੀ ਗਈ। ਸਰਹੱਦ ਪਾਰਲੇ ਸੂਤਰਾਂ ਮੁਤਾਬਕ ਸਾਬਕਾ ਵਿਦੇਸ਼ ਮੰਤਰੀ ਅਤੇ ਪੀ. ਟੀ. ਆਈ. ਦੇ ਸੀਨੀਅਰ ਆਗੂ ਸ਼ਾਹ ਮਹਿਮੂਦ ਕੁਰੈਸ਼ੀ ਦੀ ਧੀ ਮੇਹਰ ਬਾਨੋ ਕੁਰੈਸ਼ੀ ਨੇ ਖੁਲਾਸਾ ਕੀਤਾ ਕਿ ਉਸ ਦੇ ਪਿਤਾ ਅਤੇ ਇਮਰਾਨ ਖਾਨ ਦੋਵਾਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਈਦ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। 

ਇਹ ਵੀ ਪੜ੍ਹੋ- ਨਹਿਰ ’ਚ ਰੁੜ੍ਹੇ ਬੱਚਿਆਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਆਰਥਿਕ ਮਦਦ : ਮੰਤਰੀ ਧਾਲੀਵਾਲ

ਮੇਹਰ ਬਾਨੋ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕੀਤੀ ਪੋਸਟ ਵਿਚ ਈਦ ਦੀ ਵਧਾਈਆਂ ਵਿਚ ਈਦ ’ਤੇ ਅਦਿਆਲਾ ਜੇਲ੍ਹ ਵਿਚ ਆਪਣੇ ਪਿਤਾ ਨੂੰ ਮਿਲਣ ਦਾ ਜ਼ਿਕਰ ਕੀਤਾ। ਸ਼ਾਹ ਮਹਿਮੂਦ ਕੁਰੈਸ਼ੀ ਅਤੇ ਇਮਰਾਨ ਖਾਨ ਦੋਵੇਂ ਈਦ ਦੀ ਨਮਾਜ਼ ਤੋਂ ਵਾਂਝੇ ਰਹੇ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News