ਜਗਮੀਤ ਸਿੰਘ ਨੇ PM ਟਰੂਡੋ ਦੇ ਇਸ ਫੈਸਲੇ ਦੀ ਕੀਤੀ ਹਮਾਇਤ

01/09/2020 8:22:24 PM

ਟੋਰਾਂਟੋ - ਬੀਤੇ ਦਿਨੀਂ ਈਰਾਨ ਦੀ ਰਾਜਧਾਨੀ ਤਹਿਰਾਨ 'ਚ ਖੁਮੈਨੀ ਹਵਾਈ ਅੱਡੇ ਨੇੜੇ ਵੱਡਾ ਜਹਾਜ਼ ਹਾਦਸਾ ਵਾਪਰਿਆ। ਬੋਇੰਗ 737 ਦਾ ਇਹ ਜਹਾਜ਼ ਯੂਕ੍ਰੇਨ ਦਾ ਸੀ ਅਤੇ ਇਸ 'ਚ 180 ਲੋਕ ਸਵਾਰ ਸਨ, ਜਿਨ੍ਹਾਂ 'ਚ ਚਾਲਕ ਦਲ ਦੇ ਮੈਂਬਰ ਵੀ ਸਨ ਅਤੇ ਇਸ ਹਾਦਸੇ 'ਚ ਪੂਰੇ 180 ਯਾਤਰੀ ਮਾਰੇ ਗਏ। ਦੱਸ ਦਈਏ ਕਿ ਇਸ ਜਹਾਜ਼ ਹਾਦਸੇ 'ਚ 63 ਕੈਨੇਡੀਅਨ ਵੀ ਸ਼ਾਮਲ ਸਨ। ਜਿਸ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਪ੍ਰੈਸ ਕਾਨਫਰੰਸ ਦੌਰਾਨ ਇਸ ਹਾਦਸੇ 'ਚ ਮਾਰੇ ਗਏ 180 ਯਾਤਰੀਆਂ ਪ੍ਰਤੀ ਸੋਗ ਪ੍ਰਗਟ ਕੀਤਾ ਅਤੇ ਨਾਲ ਹੀ ਕੈਨੇਡੀਅਨ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਇਸ ਹਾਦਸੇ ਦੀ ਜਾਂਚ ਕਰਨ ਲਈ ਈਰਾਨੀ ਅਧਿਕਾਰੀਆਂ ਦੀ ਹਰ ਇਕ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ ਅਤੇ ਉਹ ਈਰਾਨ ਵੱਲੋਂ ਕੀਤੇ ਗਏ ਮਿਜ਼ਾਇਲ ਹਮਲੇ ਦੀ ਨਿੰਦਾ ਕਰਦੇ ਹਨ।

ਉਥੇ ਹੀ ਐੱਨ. ਡੀ. ਪੀ. ਦੇ ਪ੍ਰਧਾਨ ਅਤੇ ਬਰਨਬੀ ਤੋਂ ਐੱਮ. ਪੀ. ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਟਰੂਡੋ ਦੇ ਇਸ ਫੈਸਲੇ ਦੀ ਹਮਾਇਤ ਕੀਤੀ ਅਤੇ ਆਖਿਆ ਕਿ ਅਸੀਂ ਵੀ ਕੈਨੇਡਾ ਵੱਲੋਂ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਹਰ ਇਕ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਨਿੱਜੀ ਅਕਾਊਂਟ 'ਤੇ ਟਵੀਟ ਕਰ ਦਿੱਤੀ। ਦੱਸ ਦਈਏ ਕਿ ਜਗਮੀਤ ਸਿੰਘ ਟਰੂਡੋ ਦੀ ਪਾਰਟੀ ਨਾਲ ਮਿਲ ਕੇ ਕੰਮ ਕਰਨ ਦੀ ਹਮਾਇਤ ਕਰਦੇ ਰਹੇ ਹਨ।


Khushdeep Jassi

Content Editor

Related News