27 ਅਪ੍ਰੈਲ ਨੂੰ ਦਸਤਾਰ ਸਜਾ ਲੰਡਨ ਮੈਰਾਥਨ ‘ਚ ਦੌੜਨਗੇ ਜਗਜੀਤ ਸਿੰਘ ਹਰਦੋ ਪ੍ਰਹੌਲਾ

Wednesday, Apr 23, 2025 - 10:46 AM (IST)

27 ਅਪ੍ਰੈਲ ਨੂੰ ਦਸਤਾਰ ਸਜਾ ਲੰਡਨ ਮੈਰਾਥਨ ‘ਚ ਦੌੜਨਗੇ ਜਗਜੀਤ ਸਿੰਘ ਹਰਦੋ ਪ੍ਰਹੌਲਾ

ਲੰਡਨ (ਸਰਬਜੀਤ ਸਿੰਘ ਬਨੂੜ)- ਲੰਡਨ ਮੈਰਾਥਨ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਸਿੱਖ ਮੈਰਾਥਨ ਦੌੜਾਕ ‘ਤੇ ਕੌਂਸਲਰ ਜਗਜੀਤ ਸਿੰਘ ਹਰਦੋ ਪ੍ਰਹੌਲਾ ਨੇ ਨਵਾਂ ਰਿਕਾਰਡ ਕਾਇਮ ਕਰਦਿਆਂ 12 ਦਿਨਾਂ ਵਿੱਚ 12 ਮੈਰਾਥਨ ਦੌੜ, 504 ਕਿਲੋਮੀਟਰ ਦਾ ਫ਼ਾਸਲਾ ਤਹਿ ਕਰ ਮੈਰਾਥਨ ਦੌੜ ਦਾ ਨਵਾਂ ਇਤਿਹਾਸ ਬਣਾ ਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ।  ਸ਼ਰੀਰਕ ਤਾਕਤ, ਸਗੋਂ ਮਾਨਸਿਕ ਦ੍ਰਿੜਤਾ ਦੀ ਵੀ ਮਿਸਾਲ ਬਣੇ ਕੌਂਸਲਰ ਜਗਜੀਤ ਸਿੰਘ ਨੇ 568ਵੀਂ ਮੈਰਾਥਨ ਦੀ ਇਸ ਸੀਰੀਜ਼ ਨੂੰ ਫੀਨੀਕਿਸ ਐਰਗੋਜੇਸਨ ਨੂੰ ਸਮਰਪਿਤ ਕੀਤਾ ਅਤੇ ਹੁਣ 27 ਅਪ੍ਰੈਲ ਨੂੰ ਉਹ ਦਸਤਾਰ ਸਜਾ ਲੰਡਨ ਮੈਰਾਥਨ ਵਿੱਚ ਵੀ ਹਿੱਸਾ ਲੈਣ ਜਾ ਰਿਹਾ ਹੈ — ਜੋ ਕਿ ਦੁਨੀਆ ਦੀਆਂ ਪ੍ਰਸਿੱਧ ਮੈਰਾਥਨ ਦੌੜਾਂ ’ਚੋਂ ਇੱਕ ਹੈ।

ਜ਼ਿਲ੍ਹਾ ਜਲੰਧਰ ਦੇ ਪਿੰਡ ਹਰਦੋ ਪ੍ਰਹੌਲਾ ਦੇ ਜੰਮਪਲ ਸਿੱਖ ਐਥਲੈਟਿਕ ਕੌਂਸਲਰ ਜਗਜੀਤ ਸਿੰਘ ਨੇ ਜਗਜੀਤ ਸਿੰਘ ਨੇ 7 ਦਿਨਾਂ ਵਿੱਚ 7 ਮੈਰਾਥਨ 7 ਵੱਖ-ਵੱਖ ਮਹਾਂਦੀਪਾਂ ’ਤੇ ਦੌੜ ਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਸੀ, ਉਨ੍ਹਾਂ ਨੇ ਇਹ ਦੌੜ ਆਪਣੇ ਮਾਤਾ ਜੀ ਰਤਨ ਕੌਰ ਦੀ ਯਾਦ ਵਿੱਚ ਦੌੜੀ, ਜੋ ਕਿ ਬ੍ਰੈਸਟ ਕੈਂਸਰ ਕਾਰਨ ਸਵਰਗ ਸਿਧਾਰ ਗਏ ਸਨ। ਮੈਰਾਥਨ ਦੌੜਾਂ ਵਿੱਚ ਨਵਾਂ ਇਤਿਹਾਸ ਬਣਾ ਰਹੇ ਕੌਂਸਲਰ ਜਗਜੀਤ ਸਿੰਘ ਹਰਦੋ ਪ੍ਰਹੌਲਾ ਨੇ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੈਰਾਥਨ ਦੌੜ ਕੇ ਨਵਾਂ ਅਨੁਭਵ ਹੋਇਆ ਹੈ ਤੇ ਇਹ ਮੇਰੀ ਮਨਪਸੰਦ ਮੈਰਾਥਨ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਪੰਜਾਬੀਆਂ ਨੂੰ ਦਿੱਤੀ ਰਾਹਤ, ਵਿਦਿਆਰਥੀ ਵੀਜ਼ਾ ਬਾਰੇ ਦਿੱਤਾ ਅਹਿਮ ਬਿਆਨ

ਉਨ੍ਹਾਂ ਕਿਹਾ ਕਿ ਉਹ ਰਾਇਲ ਓਸਟੀਓਪੋਰੋਸਿਸ ਸੋਸਾਇਟੀ ਲਈ ਚੈਰਿਟੀ ਮਕਸਦ ਨਾਲ ਲੰਡਨ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਣ ਜਾ ਰਿਹਾ ਹੈ। ਉਨ੍ਹਾਂ ਦੀ ਇਹ ਕੋਸ਼ਿਸ਼ ਓਸਟੀਓਪੋਰੋਸਿਸ ਬਾਰੇ ਜਾਗਰੂਕਤਾ ਵਧਾਉਣ ਅਤੇ ਫੰਡ ਇਕੱਠੇ ਕਰਨ ਵਿੱਚ ਮਦਦਗਾਰ ਹੋਵੇਗੀ। ਕੌਂਸਲਰ ਜਗਜੀਤ ਸਿੰਘ ਹਰਦੋ ਪ੍ਰਹੌਲਾ, ਜੋ ਕਿ ਲੰਡਨ ਬੋਰੋ ਆਫ਼ ਹਿਲਿੰਗਡਨ ਵਿੱਚ ਬੈਲਮੋਰ ਵਾਰਡ ਤੋਂ ਲੇਬਰ ਪਾਰਟੀ ਦੇ ਨੁਮਾਇੰਦੇ ਹਨ, ਸਿਰਫ਼ ਇੱਕ ਸਮਰਪਿਤ ਸਿਆਸੀ ਆਗੂ ਹੀ ਨਹੀਂ, ਸਗੋਂ ਇੱਕ ਪ੍ਰਸਿੱਧ ਮੈਰਾਥਨ ਦੌੜਾਕ ਵੀ ਹਨ। ਉਨ੍ਹਾਂ ਨੇ ਦੁਨੀਆ ਭਰ ਵਿੱਚ ਮੈਰਾਥਨ ਦੌੜਾਂ ਵਿੱਚ ਹਿੱਸਾ ਲੈ ਕੇ ਸਿੱਖ ਕੌਮ ਦੀ ਵਿਰਾਸਤ ਅਤੇ ਖੇਡਾਂ ਪ੍ਰਤੀ ਉਨ੍ਹਾਂ ਦੀ ਸਮਰਪਣਤਾ ਨੂੰ ਉਜਾਗਰ ਕੀਤਾ ਹੈ। ਉਹ ਏਅਰ ਡਨਾਟਾ ਕੈਟਰਿੰਗ ਕੰਪਨੀ ਵਿੱਚ ਉੱਚ ਅਹੁਦੇ 'ਤੇ ਕੰਮ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News