ਸਕਾਟਲੈਂਡ ਦੇ ਜੱਗੀ ਜੌਹਲ ਨੂੰ ਭਾਰਤ ''ਚ ਮੌਤ ਦੀ ਸਜ਼ਾ ਹੋਣ ਦਾ ਖਦਸ਼ਾ
Tuesday, Feb 02, 2021 - 02:30 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਭਾਰਤੀ ਮੂਲ ਦੇ ਸਕਾਟਲੈਂਡ ਵਾਸੀ ਜੱਗੀ ਜੌਹਲ ਨੂੰ ਕਤਲ ਦੇ ਮਾਮਲੇ ਵਿੱਚ ਭਾਰਤ 'ਚ ਮੌਤ ਦੀ ਸਜ਼ਾ ਹੋਣ ਦਾ ਖਦਸ਼ਾ ਹੈ। ਜੱਗੀ ਜੌਹਲ ਜੋ ਕਿ ਤਕਰੀਬਨ ਤਿੰਨ ਸਾਲ ਤੋਂ ਭਾਰਤ ਵਿੱਚ ਕੈਦ ਹੈ, ਨੂੰ ਉਸ ਦੇ ਵਕੀਲਾਂ ਅਨੁਸਾਰ ਤਸੀਹੇ ਦਿੱਤੇ ਜਾ ਰਹੇ ਹਨ। ਇਹ ਸਕਾਟਲੈਂਡ ਨਿਵਾਸੀ ਜਗਤਾਰ ਸਿੰਘ ਜੌਹਲ ਜੋ ਕਿ 4 ਨਵੰਬਰ, 2017 ਨੂੰ ਆਪਣੇ ਵਿਆਹ ਲਈ ਪੰਜਾਬ ਆਇਆ ਸੀ ਅਤੇ ਉਸ ਨੂੰ ਇਲਾਕੇ ਵਿਚ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਸ ਮਾਮਲੇ ਦੇ ਸੰਬੰਧ ਵਿੱਚ ਡੰਬਰਟਨ ਦੇ ਰਹਿਣ ਵਾਲੇ 33 ਸਾਲਾ ਜਗਤਾਰ ਨੇ ਆਪਣੇ ਵਕੀਲਾਂ ਰਾਹੀਂ ਦੱਸਿਆ ਕਿ ਉਸ ਕੋਲੋਂ ਕਾਗਜ਼ ਦੇ ਖਾਲੀ ਟੁਕੜਿਆਂ ਤੇ ਦਸਤਖ਼ਤ ਕਰਵਾਉਣ ਦੇ ਨਾਲ ਕੈਮਰੇ ਸਾਹਮਣੇ ਵੀ ਕੁਝ ਸਤਰਾਂ ਲਿਖਣ ਲਈ ਕਿਹਾ ਗਿਆ। ਇਸ ਲਈ ਲੰਮੇ ਸਮੇਂ ਤੋਂ ਸਮੱਸਿਆ ਦਾ ਸਾਹਮਣਾ ਕਰ ਰਹੇ ਬਰਤਾਨਵੀ ਨਾਗਰਿਕ ਜੌਹਲ ਦੀ ਸਹਾਇਤਾ ਲਈ ਮਨੁੱਖੀ ਅਧਿਕਾਰ ਸਮੂਹ ਰਿਪਰੀਵ ਨੇ ਵਿਦੇਸ਼ ਸਕੱਤਰ ਡੋਮੀਨਿਕ ਰਾਬ ਨੂੰ ਵੀ ਅਪੀਲ ਕੀਤੀ ਹੈ। ਇਸ ਸੰਸਥਾ ਦੇ ਡਿਪਟੀ ਡਾਇਰੈਕਟਰ ਡੈਨ ਡੋਲਨ ਅਨੁਸਾਰ ਬ੍ਰਿਟਿਸ਼ ਸਰਕਾਰ ਦੀ ਕਾਰਵਾਈ ਜਗਤਾਰ ਦੀ ਜਾਨ ਬਚਾ ਸਕਦੀ ਹੈ ਅਤੇ ਉਸ ਨੂੰ ਆਪਣੇ ਪਰਿਵਾਰ ਵਿੱਚ ਘਰ ਲਿਆ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਦਿੱਲੀ ਪੁਲਸ ਵੱਲੋਂ ਪ੍ਰੈੱਸ 'ਤੇ ਹਮਲਾ ਲੋਕਤੰਤਰ ਦਾ ਘਾਣ : ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ
ਹਾਲਾਂਕਿ ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਸਟਾਫ ਦੁਆਰਾ ਜਗਤਾਰ ਸਿੰਘ ਜੌਹਲ ਦਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਸਿਹਤ ਤੇ ਤੰਦਰੁਸਤੀ ਸੰਬੰਧੀ ਉਸਦੇ ਪਰਿਵਾਰ ਅਤੇ ਜੇਲ੍ਹ ਅਧਿਕਾਰੀਆਂ ਨਾਲ ਵੀ ਸੰਪਰਕ ਬਣਾਇਆ ਜਾ ਰਿਹਾ ਹੈ।
ਨੋਟ- ਸਕਾਟਲੈਂਡ ਦੇ ਜੱਗੀ ਜੌਹਲ ਨੂੰ ਭਾਰਤ 'ਚ ਮੌਤ ਦੀ ਸਜ਼ਾ ਹੋਣ ਦਾ ਖਦਸ਼ਾ, ਖ਼ਬਰ ਬਾਰੇ ਕੁਮੈਂਟ ਕਰ ਦੱਸੋ ਰਾਏ।