ਜਾਧਵ ਮਾਮਲਾ: ICJ ਪਹੁੰਚਿਆ ਭਾਰਤੀ ਦਲ, 6:30 ਵਜੇ ਹੋਵੇਗੀ ਕਾਰਵਾਈ ਸ਼ੁਰੂ
Wednesday, Jul 17, 2019 - 06:20 PM (IST)

ਹੇਗ— ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਦਾ ਵਿਸ਼ਾ ਬਣੇ ਕੁਲਭੂਸ਼ਣ ਜਾਧਵ ਮਾਮਲੇ 'ਚ ਆਖਰੀ ਫੈਸਲਾ ਅੱਜ ਸੁਣਾਇਆ ਜਾਵੇਗਾ। ਅੰਤਰਰਾਸ਼ਟਰੀ ਅਦਾਲਤ ਭਾਰਤੀ ਸਮੇਂ ਮੁਤਾਬਕ ਸ਼ਾਮ 6:30 ਵਜੇ ਆਪਣੀ ਕਾਰਵਾਈ ਸ਼ੁਰੂ ਕਰੇਗੀ। ਭਾਰਤੀ ਦੂਤਘਰ ਦਾ ਦਲ ਅੰਤਰਰਾਸ਼ਟਰੀ ਅਦਾਤਲ ਪਹੁੰਚ ਗਿਆ ਹੈ।
ਦੱਸ ਦਈਏ ਕਿ ਅਪ੍ਰੈਲ 2017 'ਚ ਜਾਸੂਸੀ ਤੇ ਅੱਤਵਾਦ ਦੇ ਦੋਸ਼ 'ਚ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਕੁਲਭੂਸ਼ਣ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਇਸ ਫੈਸਲੇ ਦੇ ਖਿਲਾਫ ਆਈਸੀਜੇ 'ਚ ਪਹੁੰਚਿਆ। ਇਸ ਤੋਂ ਬਾਅਦ ਆਈਸੀਜੇ ਨੇ ਜਾਧਵ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਸੀ।
ਜਾਣਕਾਰੀ ਮੁਤਾਬਕ ਫੈਸਲੇ ਨੂੰ ਸੁਣਨ ਲਈ ਅਟਾਰਨੀ ਜਨਰਲ ਦੀ ਅਗਵਾਈ 'ਚ ਪਾਕਿਸਤਾਨੀ ਟੀਮ ਨੀਦਰਲੈਂਡ ਦੇ ਹੇਗ ਪਹੁੰਚ ਗਈ ਹੈ। ਟੀਮ 'ਚ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਵੀ ਸ਼ਾਮਲ ਹਨ। ਭਾਰਤ ਨੇ ਵਿਆਨਾ ਸੰਧੀ ਦੇ ਕਾਨੂੰਨਾਂ ਦਾ ਪਾਕਿਸਤਾਨ ਵਲੋਂ ਉਲੰਘਣ ਕੀਤੇ ਜਾਣ ਨੂੰ ਲੈ ਕੇ 2017 'ਚ ਆਈਸੀਜੇ ਦਾ ਰੁਖ ਕੀਤਾ ਸੀ। ਅਸਲ 'ਚ ਪਾਕਿਸਤਾਨ ਨੇ ਜਾਧਵ ਨੂੰ ਭਾਰਤ ਵਲੋਂ ਦੂਤਘਰ ਦੀ ਮਦਦ ਮੁਹੱਈਆ ਕਰਵਾਉਣ ਦੀ ਆਗਿਆ ਦੇਣ ਤੋਂ ਵਾਰ-ਵਾਰ ਇਨਕਾਰ ਕੀਤਾ ਸੀ।