ਨਿਊਜ਼ੀਲੈਂਡ ਦੀ ਪੀ.ਐੱਮ. ਨੇ ਜੋਅ ਬਾਈਡੇਨ ਨਾਲ ਕੋਰੋਨਾ ਮੁੱਦੇ ''ਤੇ ਕੀਤੀ ਚਰਚਾ

Monday, Nov 23, 2020 - 04:15 PM (IST)

ਨਿਊਜ਼ੀਲੈਂਡ ਦੀ ਪੀ.ਐੱਮ. ਨੇ ਜੋਅ ਬਾਈਡੇਨ ਨਾਲ ਕੋਰੋਨਾ ਮੁੱਦੇ ''ਤੇ ਕੀਤੀ ਚਰਚਾ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਜੋਅ ਬਾਈਡੇਨ ਨੂੰ ਰਾਸ਼ਟਰਪਤੀ ਚੌਣਾਂ ਜਿੱਤਣ 'ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਕੋਰੋਨਾਵਾਇਰਸ ਨਾਲ ਨੱਜਿਠਣ ਦੇ ਮੁਹਾਰਤ ਤਰੀਕਿਆਂ ਨੂੰ ਸਾਂਝਾ ਕੀਤਾ। ਅਰਡਰਨ ਨੇ ਕਿਹਾ ਕਿ ਕਰੀਬ 20 ਮਿੰਟ ਤੱਕ ਬਹੁਤ ਹੀ ਨਿਘੀ ਗੱਲਬਾਤ ਹੋਈ ਅਤੇ ਜੋਅ ਬਾਈਡੇਨ ਨੇ ਨਿਊਜ਼ੀਲੈਂਡ ਦੀ ਕੋਰੋਨਾ ਨਾਲ ਨਜਿੱਠਣ ਦੇ ਤਰੀਕਿਆਂ ਦੀ ਸ਼ਲਾਘਾ ਵੀ ਕੀਤੀ। ਅਰਡਰਨ ਨੇ ਕਿਹਾ ਕਿ "ਕੋਰੋਨਾ ਦੇ ਲਈ ਟੈਸਟਿੰਗ, ਸਪੰਰਕ ਟਰੇਸਿੰਗ, ਆਈਸੋਲੇਸ਼ਨ ਜਿਹੇ ਮੁੱਦੇ ਹੀ ਸਾਡੀ ਗੱਲਬਾਤ ਦਾ ਕੇਂਦਰ ਬਿੰਦੂ ਸਨ।

ਪੜ੍ਹੋ ਇਹ ਅਹਿਮ ਖਬਰ-  ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਅਜੈ ਲੋਧਾ ਦੀ ਕੋਵਿਡ-19 ਕਾਰਨ ਮੌਤ

ਮਾਰਚ ਵਿਚ ਸਖ਼ਤ ਤਾਲਾਬੰਦੀ ਅਤੇ ਸਰਹੱਦਾਂ ਬੰਦ ਕਰ ਕੇ ਨਿਊਜ਼ੀਲੈਂਡ ਕੋਰੋਨਾ ਨੂੰ ਆਪਣੇ ਦੇਸ਼ ਵਿਚੋਂ ਖ਼ਤਮ ਕਰਨ ਵਿਚ ਕਾਫੀ ਹੱਦ ਤੱਕ ਸਫਲ ਰਿਹਾ। 5 ਮਿਲੀਅਨ ਦੀ ਆਬਾਦੀ ਵਾਲੇ ਦੇਸ਼ 'ਚ ਸਿਰਫ 25 ਮੌਤਾਂ ਹੀ ਦਰਜ ਹੋਈਆਂ ਹਨ। ਅਰਡਰਨ ਨੇ ਦੱਸਿਆ ਕਿ ਬਾਈਡੇਨ  ਕੋਰੋਨਾ ਦੇ ਹੀ ਮੁੱਦੇ 'ਤੇ ਨਿਊਜ਼ੀਲੈਂਡ ਦੇ ਹੋਰ ਜਵਾਬ ਜਾਨਣਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਬਾਈਡੇਨ ਨੂੰ ਸੁਚੇਤ ਕੀਤਾ ਕਿ ਨਿਊਜ਼ੀਲੈਂਡ ਦਾ ਮਾਡਲ ਹਰ ਜਗਾ ਲਾਗੂ ਨਹੀਂ ਹੋ ਸਕਦਾ। ਅਰਡਰਨ ਨੇ ਕਿਹਾ ਕਿ ਵਾਇਰਸ ਨਾਲ ਲੜਨ ਵਿਚ ਨਿਊਜ਼ੀਲੈਂਡ ਕੋਲ ਬਹਤ ਸਾਰੇ ਕੁਦਰਤੀ ਸਰੋਤਾਂ ਦਾ ਲਾਭ ਸੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੰਤਰਰਾਸ਼ਟਰੀ ਸਹਿਯੋਗ ਨਾਲ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। 


author

Vandana

Content Editor

Related News