ਇਟਲੀ : ਪੰਜਾਬ ਦੀ ਧੀ ਯੈਸਮੀਨ ਇੰਗਲੈਂਡ ਯੂਨੀਵਰਸਿਟੀ ਚੋਣ ਜਿੱਤ ਕੇ ਬਣੀ ਵਾਇਸ ਪ੍ਰੈਜੀਡੈਂਟ

Friday, Mar 19, 2021 - 01:33 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)  ਇਟਲੀ ਵਿਚ ਰਹਿੰਦੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਦੇ ਬੱਚਿਆਂ ਵੱਲੋਂ ਵਿੱਦਿਅਕ ਖੇਤਰ ਵਿਚ ਮਾਰੀਆਂ ਜਾ ਰਹੀਆਂ ਵੱਡੀਆਂ ਮੱਲਾਂ ਦੇ ਚਰਚੇ ਤਾਂ ਆਏ ਦਿਨ ਹੋ ਰਹੇ ਹਨ ਪਰ ਹੁਣ ਇਕ ਹੋਰ ਨਵਾਂ ਕੀਰਤੀਮਾਨ ਸਥਾਪਿਤ ਕਰਦਿਆਂ ਇਟਲੀ ਤੋਂ ਪੜ੍ਹਾਈ ਪੂਰੀ ਕਰਕੇ ਇੰਗਲੈਂਡ ਗਈ ਪੰਜਾਬ ਦੀ ਧੀ ਯੈਸਮੀਨ ਨੇ ਐਸਟਲ ਐਸਟਨ ਯੂਨੀਵਰਸਿਟੀ (ਇੰਗਲੈਡ) ਦੀਆਂ ਸਾਲ 2021, 2022 ਦੀਆਂ ਹੋਈਆਂ ਸਟੂਡੈਂਟ ਯੂਨੀਅਨ ਚੋਣਾਂ ਵਿੱਚ ਵਾਇਸ ਪ੍ਰੈਜ਼ੀਡੈਂਟ ਐਜੂਕੇਸ਼ਨ ਡਿਪਾਰਟਮੈਂਟ ਬਣ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। 

PunjabKesari

ਯੂਨੀਵਰਸਿਟੀ ਦੇ 11 ਹਜ਼ਾਰ ਵਿਦਿਆਰਥੀਆਂ ਵਿਚੋਂ ਵਾਇਸ ਪ੍ਰੈਜੀਡੈਂਟ ਚੁਣਿਆ ਜਾਣਾ ਸੱਚਮੁੱਚ ਇਕ ਮਾਣ ਵਾਲੀ ਗੱਲ ਹੈ। ਦੱਸਣਯੋਗ ਹੈ ਕਿ ਯੈਸਮੀਨ ਨੇ ਆਪਣੀ ਮੁੱਢਲੀ ਪੜ੍ਹਾਈ ਇਟਲੀ ਦੀ ਰਾਜਧਾਨੀ ਰੋਮ ਤੋਂ ਪੂਰੀ ਕੀਤੀ ਹੈ ਤੇ ਅੱਗੇ ਦੀ ਪੜ੍ਹਾਈ ਇੰਗਲੈਂਡ ਦੀ ਐਸਟਨ ਯੂਨੀਵਰਸਿਟੀ ਤੋਂ ਕਰ ਰਹੀ ਹੈ। ਭੋਗਪੁਰ ਦੇ ਪਿੰਡ ਡੱਲੀ ਨਾਲ ਸਬੰਧਤ ਯੈਸਮੀਨ ਦੇ ਦਾਦਾ ਸ. ਲਾਭ ਸਿੰਘ ਅਤੇ ਪਿਤਾ ਸ. ਸੰਦੀਪ ਸਿੰਘ ਨੇ ਆਪਣੀ ਧੀ 'ਤੇ ਮਾਣ ਜਤਾਓੁਂਦਿਆਂ ਆਖਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਇਕ ਪੰਜਾਬੀ ਮੂਲ ਦੀ ਲੜਕੀ ਐਸਟਲ ਐਸਟਨ ਦੀ ਯੂਨੀਵਰਸਿਟੀ ਦੀ ਵਾਇਸ ਪ੍ਰੈਜੀਡੈਂਟ ਬਣੀ ਹੈ। ਇਹ ਓੁਹਨਾਂ ਦੇ ਪਰਿਵਾਰ ਅਤੇ ਪੂਰੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ ਜਿਸ ਕਰਕੇ ਓੁਹਨਾਂ ਨੂੰ ਆਪਣੀ ਧੀ ਦੀ ਕਾਬਲੀਅਤ ਓੁੱਤੇ ਪੂਰਾ ਭਰੋਸਾ ਤੇ ਮਾਣ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ - ਭਾਰਤ ਪਹੁੰਚ ਰਹੇ ਰੱਖਿਆ ਮੰਤਰੀ ਬਲਿੰਕਨ ਨੂੰ ਅਮਰੀਕੀ ਸਾਂਸਦਾਂ ਨੇ ਕਿਸਾਨੀ ਮੁੱਦਾ ਚੁੱਕਣ ਦੀ ਕੀਤੀ ਅਪੀਲ

ਗਿਆਰਾਂ ਹਜ਼ਾਰ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੀ ਯੈਸਮੀਨ ਨੂੰ ਯੂਨੀਵਰਸਿਟੀ ਵੱਲੋਂ ਲੋੜੀਂਦੇ ਭੱਤਿਆਂ ਤੋਂ ਇਲਾਵਾ ਸਟੂਡੈਂਟਸ ਨਾਲ ਨੇੜਤਾ ਅਤੇ ਵਿਚਾਰ ਵਟਾਂਦਰੇ ਕਰਨ ਲਈ ਮੀਟਿੰਗ ਰੂਮ ਆਦਿ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਟਲੀ ਦੀਆਂ ਵੱਖ-ਵੱਖ ਖੇਡ ਕਲੱਬਾਂ ਸਮਾਜ ਸੇਵੀ ਸੰਸਥਾਵਾਂ ਸਿਆਸੀ ਅਤੇ ਗੈਰ ਸਿਆਸੀ ਲੋਕਾਂ ਵਲੋਂ ਸੰਦੀਪ ਸਿੰਘ ਦੇ ਪਰਿਵਾਰ ਨੂੰ ਓੁਹਨਾਂ ਦੀ ਧੀ  ਯੈਸਮੀਨ ਦੀ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News