ਇਟਲੀ : 6 ਮਹੀਨਿਆਂ ਬਾਅਦ ਇਸ ਬੀਬੀ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

09/21/2020 9:16:39 AM

ਰੋਮ, (ਕੈਂਥ)- ਕਹਿੰਦੇ ਹਨ ਜਾਕੋ ਰਾਖ਼ੇ ਸਾਂਈਆਂ ਮਾਰ ਸਕੇ ਨਾ ਕੋਈ। ਇਟਲੀ ਵਿਚ ਕੋਰੋਨਾ ਵਾਇਰਸ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇੱਕ ਬੀਬੀ ਜੋ ਇਟਲੀ ਦੇ ਸੂਬੇ ਅਬਰੂਸੋ਼ ਦੇ ਜ਼ਿਲ੍ਹਾ ਤੇਰਾਮੋ ਦੇ ਸ਼ਹਿਰ ਸੰਨ ਜੋਯਾਨੀ ਦੀ ਕੋਲੋਨੈਲਾ ਵਿਚ ਰਹਿੰਦੀ ਹੈ। 

ਨਾਦਾਂ ਕਾਵਾਂ ਨਾਂ ਦੀ ਇਸ ਬੀਬੀ ਦੇ 21 ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਆਖਰਕਾਰ ਹੁਣ ਰਿਪੋਰਟ ਨੈਗੇਟਿਵ ਆਈ ਹੈ। ਤਾਜ਼ਾ ਰਿਪੋਰਟ ਅਨੁਸਾਰ 13 ਮਾਰਚ, 2020 ਤੋਂ ਲੈ ਕੇ 19 ਸਤੰਬਰ, 2020 ਤੱਕ ਲਗਾਤਾਰ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਰਹੀ ਨਾਦਾਂ ਪਾਵਾ ਵੱਖੋ-ਵੱਖਰੀਆਂ ਸਿਹਤ ਸਮੱਸਿਆਵਾਂ ਨਾਲ ਜੂਝਦੀ ਰਹੀ ਅਤੇ ਦੋ ਵੱਖਰੋ-ਵੱਖਰੇ ਹਸਪਤਾਲਾਂ ਵਿਚ ਦਾਖ਼ਲ ਰਹੀ, ਜਿਸ ਵਿੱਚ ਤੇਰਾਮੋ ਦੇ ਮਜੀਨੀ ਵਿਚ 11 ਦਿਨ ਅਤੇ ਅੱਤਰੀ ਹਸਪਤਾਲ ਵਿਚ 10 ਦਿਨ ਦਾਖ਼ਲ ਰਹਿ ਚੁੱਕੀ ਹੈ। 

ਇਸ ਤੋਂ ਪਹਿਲਾਂ ਉਸ ਦਾ ਇੱਕ ਟੈਸਟ 21 ਜੁਲਾਈ ਨੂੰ ਨੈਗੇਟਿਵ ਆਇਆ ਸੀ ਪਰ 24 ਜੁਲਾਈ ਨੂੰ ਹੋਏ ਟੈਸਟ ਦੀ ਰਿਪੋਰਟ ਫਿਰ ਤੋਂ ਪਾਜ਼ੀਟਿਵ ਆਈ ਸੀ।
ਨਾਦਾ ਨੇ ਕੋਰੋਨਾ ਵਾਇਰਸ ਕਰਕੇ ਨਿੱਜੀ ਨੁਕਸਾਨ ਦੇ ਮਾਮਲੇ ਵਿਚ ਵੀ ਬਹੁਤ ਸਾਰਾ ਭੁਗਤਾਨ ਕੀਤਾ, ਉਹ ਆਪਣੀ ਮਾਂ ਦੇ ਅੰਤਿਮ ਸਸਕਾਰ, ਆਪਣੀ ਧੀ ਦੇ ਵਿਆਹ ਵਿਚ ਵੀ ਸ਼ਾਮਲ ਨਹੀਂ ਹੋ ਸਕੀ ਅਤੇ ਇਸ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਉਸ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣਾ ਪਿਆ।


Lalita Mam

Content Editor

Related News