ਇਟਲੀ ''ਚ ਮਹਿਲਾ ਕਰਮਚਾਰੀਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ, ਸਰਕਾਰ ਕਰੇਗੀ ਵੱਡਾ ਐਲਾਨ

04/02/2017 7:12:50 PM

ਰੋਮ— ਇਟਲੀ ਦੀ ਸਰਕਾਰ ਔਰਤਾਂ ਨੂੰ ਛੇਤੀ ਹੀ ਵੱਡੀ ਰਾਹਤ ਦੇਣ ਜਾ ਰਹੀ ਹੈ। ਸਰਕਾਰ ਮਹਿਲਾ ਕਰਮਚਾਰੀਆਂ ਨੂੰ ਮਹਾਵਾਰੀ ਦੇ ਦਿਨਾਂ ਵਿਚ ਤਨਖਾਹ ਸਮੇਤ ਤਿੰਨ ਦਿਨਾਂ ਦੀ ਛੁੱਟੀ ਦੇਣ ਦੇ ਪ੍ਰਸਤਾਵ ''ਤੇ ਵਿਚਾਰ ਕਰ ਰਹੀ ਹੈ। ਇਸ ਤਰ੍ਹਾਂ ਦੀਆਂ ਛੁੱਟੀਆਂ ਚੀਨ, ਜਾਪਾਨ, ਇੰਡੋਨੇਸ਼ੀਆ ਅਤੇ ਦੱਖਣੀ ਕੋਰੀਆ ਵਿਚ ਪਹਿਲਾਂ ਤੋਂ ਹਨ ਪਰ ਇਟਲੀ ਵਿਚ ਅਜਿਹੀਆਂ ਛੁੱਟੀਆਂ ਦੇਣ ਵਾਲਾ ਪਹਿਲਾ ਪੱਛਮੀ ਦੇਸ਼ ਹੋ ਸਕਦਾ ਹੈ। ਸਰਕਾਰ ਦੇ ਇਸ ਪ੍ਰਸਤਾਵ ''ਤੇ ਲੋਕਾਂ ਦੇ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। 
ਫਿਲਹਾਲ ਇਟਲੀ ਵਿਚ ਕੰਮ ਕਰਨ ਵਾਲਿਆਂ ਵਿਚ ਸਿਰਫ 60 ਫੀਸਦੀ ਮਹਿਲਾਵਾਂ ਹਨ, ਜਦੋਂ ਕਿ ਯੂਰਪ ਵਿਚ 72 ਫੀਸਦੀ ਮਹਿਲਾ ਕਰਮਚਾਰੀ ਹਨ। ਮਹਾਵਾਰੀ ਨੂੰ ਇਕ ਆਮ ਸਮੱਸਿਆ ਮੰਨਿਆ ਜਾਂਦਾ ਹੈ ਪਰ ਇਸ ਦੌਰਾਨ ਕਈ ਮਹਾਲਵਾਂ ਨੂੰ ਕਾਫੀ ਦਰਦ ''ਚੋਂ ਲੰਘਣਾ ਪੈਂਦਾ ਹੈ ਅਤੇ ਕਈਆਂ ਕੋਲੋਂ ਕੋਈ ਕੰਮ ਨਹੀਂ ਹੁੰਦਾ। ਮਾਹਰਾਂ ਦਾ ਮੰਨਣਾ ਹੈ ਕਿ ਮਹਾਵਾਰੀ ਦੌਰਾਨ ਅੱਧੀਆਂ ਤੋਂ ਜ਼ਿਆਦਾ ਔਰਤਾਂ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਇਕ ਚੌਥਾਈ ਔਰਤਾਂ ਨੇ ਕਿਹਾ ਕਿ ਇਸ ਦੌਰਾਨ ਉਹ ਆਫਿਸ ਤੋਂ ਛੁੱਟੀ ਲੈਂਦੇ ਸਮੇਂ ਈਮਾਨਦਾਰੀ ਨਾਲ ਆਪਣੇ ਬੌਸ ਨੂੰ ਆਪਣੀ ਸਮੱਸਿਆ ਬਾਰੇ ਦੱਸ ਦਿੰਦੀਆਂ ਹਨ।

Kulvinder Mahi

News Editor

Related News