26 ਸਾਲ ਬਾਅਦ ਝੀਲ ''ਚੋਂ ਬਾਹਰ ਆਇਆ ਇਟਲੀ ਦਾ ਇਹ ਪਿੰਡ, ਤਸਵੀਰਾਂ

06/05/2020 6:31:42 PM

PunjabKesariਰੋਮ (ਬਿਊਰੋ): 'ਪਿੰਡ' ਸ਼ਬਦ ਸੁਣਦੇ ਹੀ ਦਿਮਾਗ ਵਿਚ ਮਿੱਟੀ ਦੇ ਬਣੇ ਕੱਚੇ ਘਰਾਂ ਦੀ ਤਸਵੀਰ ਉਭਰ ਆਉਂਦੀ ਹੈ। ਕੀ ਤੁਸੀਂ ਅਜਿਹੇ ਪਿੰਡ ਦੇ ਬਾਰੇ ਵਿਚ ਸੁਣਿਆ ਹੈ ਜੋ ਪਾਣੀ ਵਿਚ ਡੁੱਬਾ ਰਹਿੰਦਾ ਹੈ ਅਤੇ ਲੰਬੇ ਸਮੇਂ ਦੇ ਬਾਅਦ ਹੀ ਦਿਖਾਈ ਦਿੰਦਾ ਹੈ। ਇਟਲੀ ਦਾ ਇਕ ਪਿੰਡ ਕਰੀਬ 26 ਸਾਲ ਬਾਅਦ ਝੀਲ ਵਿਚੋਂ ਬਾਹਰ ਨਿਕਲ ਆਇਆ ਹੈ। ਹੁਣ ਇਟਲੀ ਦੀ ਸਰਕਾਰ ਨੂੰ ਆਸ ਹੈ ਕਿ ਇਸ ਸਾਲ ਦੇ ਅਖੀਰ ਵਿਚ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਇਸ ਮੱਧ ਕਾਲੀਨ ਇਤਿਹਾਸਿਕ ਪਿੰਡ ਨੂੰ ਦੇਖਣ ਦੇ ਲਈ ਸੈਲਾਨੀ ਜਾ ਸਕਣਗੇ। ਇਹ ਪਿੰਡ ਪਿਛਲੇ 73 ਸਾਲਾਂ ਤੋਂ ਇਕ ਝੀਲ ਵਿਚ ਡੁੱਬਿਆ ਹੋਇਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਵਿਚ ਬੁਰੀਆਂ ਆਤਮਾਵਾਂ ਅਤੇ ਭੂਤ ਰਹਿੰਦੇ ਸਨ ਇਸ ਲਈ ਝੀਲ ਬਣਾ ਕੇ ਪਿੰਡ ਨੂੰ ਡੁਬੋ ਦਿੱਤਾ ਗਿਆ। ਅੱਜ ਅਸੀਂ ਤੁਹਾਨੰ ਇਸ ਪਿੰਡ ਬਾਰੇ ਵਿਸਥਾਰ ਨਾਲ ਦੱਸ ਰਹੇ ਹਾਂ।

PunjabKesari

ਇਸ ਪਿੰਡ ਦਾ ਨਾਮ ਫੈਬ੍ਰਿਸ਼ ਡੀ ਕੈਰੀਨ (Fabbriche di Careggine) ਹੈ। ਇਹ ਪਿੰਡ 1947 ਤੋ ਵਾਗਲੀ ਝੀਲ  (Lake Vagli) ਵਿਚ ਦਫਨ ਹੈ। 73 ਸਾਲ ਤੋਂ ਪਾਣੀ ਵਿਚ ਡੁੱਬਿਆ ਇਹ ਪਿੰਡ ਹੁਣ ਤੱਕ ਸਿਰਫ 4 ਵਾਰੀ ਮਤਲਬ 1958, 1974,1983 ਅਤੇ 1994 ਵਿਚ ਦਿਖਾਈ ਦਿੱਤਾ ਹੈ। ਉਦੋਂ ਲੋਕ ਇੱਥੇ ਘੁੰਮਣ ਆਏ ਸਨ।

PunjabKesari

ਹੁਣ 26 ਸਾਲ ਬਾਅਦ ਫਿਰ ਇਸ ਝੀਲ ਦਾ ਪਾਣੀ ਘੱਟ ਹੋ ਰਿਹਾ ਹੈ ਅਤੇ ਇਹ ਪਿੰਡ ਬਾਹਰ ਨਿਕਲ ਕੇ ਆ ਰਿਹਾ ਹੈ। ਫੈਬ੍ਰਿਸ਼ ਡੀ ਕੈਰੀਨ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਇਹ 13ਵੀਂ ਸਦੀ ਵਿਚ ਵਸਾਇਆ ਗਿਆ ਸੀ। ਇਸ ਪਿੰਡ ਵਿਚ ਲੋਹੇ ਦਾ ਉਤਪਾਦਨ ਕੀਤਾ ਜਾਂਦਾ ਸੀ। ਇੱਥੇ ਲੋਹੇ ਦਾ ਕੰਮ ਕਰਨ ਵਾਲੇ ਲੁਹਾਰ ਰਹਿੰਦੇ ਸਨ।

PunjabKesari

ਇਟਲੀ ਦੇ ਲੂਕਾ ਸੂਬੇ ਦੇ ਟਸਕੈਨੀ ਸ਼ਹਿਰ ਵਿਚ ਸਥਿਤ ਇਸ ਪਿੰਡ ਨੂੰ ਦੇਖਣ ਦਾ ਮੌਕਾ 26 ਸਾਲ ਬਾਅਦ ਫਿਰ ਆ ਰਿਹਾ ਹੈ। ਜਦੋਂ ਵਾਗਲੀ ਝੀਲ ਖਾਲੀ ਹੋ ਜਾਵੇਗੀ। ਇਹ ਪਿੰਡ ਹਮੇਸ਼ਾ 34 ਮਿਲੀਅਨ ਕਿਊਬਿਕ ਮੀਟਰ ਪਾਣੀ ਵਿਚ ਡੁੱਬਿਆ ਰਹਿੰਦਾ ਹੈ। 1947 ਵਿਚ ਇਸ ਪਿੰਡ ਦੇ ਉੱਪਰ ਇਕ ਡੈਮ ਬਣਾ ਦਿੱਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇੱਥੇ ਬੁਰੀਆਂ ਆਤਮਾਵਾਂ ਸਨ ਇਸ ਲਈ ਪਿੰਡ ਨੂੰ ਪਾਣੀ ਵਿਚ ਦਫਨ ਕਰ ਦਿੱਤਾ ਗਿਆ। ਹੁਣ ਡੈਮ ਨੂੰ ਚਲਾਉਣ ਵਾਲੀ ਕੰਪਨੀ ਇਨੇਲ ਨੇ ਕਿਹਾ ਕਿ ਅਸੀਂ ਹੌਲੀ-ਹੌਲੀ ਝੀਲ ਦੇ ਪਾਣੀ ਨੂੰ ਖਾਲੀ ਰਹੇ ਹਾਂ ਤਾਂ ਜੋ ਥੋੜ੍ਹੀ ਸਾਫ-ਸਫਾਈ ਹੋ ਸਕੇ। ਅਗਲੇ ਸਾਲ ਤੱਕ ਕੰਮ ਪੂਰਾ ਹੋ ਜਾਵੇਗਾ।

PunjabKesari

ਪੜ੍ਹੋ ਇਹ ਅਹਿਮ ਖਬਰ- ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 66 ਲੱਖ ਦੇ ਪਾਰ, US 'ਚ 20 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ

1947 ਵਿਚ ਜਦੋਂ ਇੱਥੇ ਹਾਈਡ੍ਰੋਇਲੈਕਟ੍ਰਿਕ ਡੈਮ ਬਣਾਇਆ ਗਿਆ ਉਦੋਂ ਇੱਥੇ ਰਹਿਣ ਵਾਲੇ ਲੋਕਾਂ ਨੂੰ ਨੇੜੇ ਸਥਿਤ ਵਾਗਲੀ ਡੀ ਸੋਟੋ ਕਸਬੇ ਵਿਚ ਬਹਾਲ ਕੀਤਾ ਗਿਆ ਸੀ। ਫੈਬ੍ਰਿਸ਼ ਡੀ ਕੈਰੀਨ ਪਿੰਡ ਜਦੋਂ ਪਾਣੀ ਵਿਚੋਂ ਬਾਹਰ ਆਵੇਗਾ ਉਦੋਂ ਲੋਕ ਉਸ ਵਿਚ 13ਵੀਂ ਸਦੀ ਦੀਆਂ ਇਮਾਰਤਾਂ ਦੇਖ ਸਕਣਗੇ। ਇਹ ਇਮਾਰਤਾਂ ਪੱਥਰਾਂ ਨਾਲ ਬਣੀਆਂ ਹੋਈਆਂ ਹਨ। ਇਸ ਪਿੰਡ ਵਿਚ ਅੱਜ ਵੀ ਚਰਚ, ਸਿਮੇਟ੍ਰੀ ਅਤੇ ਪੱਥਰਾਂ ਨਾਲ ਬਣੇ ਦਿਖਾਈ ਦਿੰਦੇ ਹਨ। ਵਾਗਲੀ ਡੀ ਸੋਟੋ ਦੇ ਸਾਬਕਾ ਮੇਅਰ ਨੇ ਦੱਸਿਆ ਕਿ ਜਿਵੇਂ ਹੀ ਪਾਣੀ ਘੱਟ ਹੋਵੇਗਾ ਲੋਕ ਇਸ ਨੂੰ ਦੇਖਣ ਲਈ ਆਉਣ ਲੱਗਣਗੇ। ਝੀਲ ਦੇ ਖਾਲੀ ਹੋਣ 'ਤੇ ਇਸ ਪਿੰਡ ਦੇ ਅੰਦਰ ਘੁੰਮਣ ਲਈ ਲੋਕ ਪਹੁੰਚ ਹੀ ਜਾਂਦੇ ਹਨ। ਇਨੇਲ ਕੰਪਨੀ ਨੇ ਕਿਹਾ ਹੈ ਕਿ ਉਹ ਝੀਲ ਨੂੰ ਖਾਲੀ ਕਰਕੇ ਕੁਝ ਦਿਨਾਂ ਦੇ ਲਈ ਪਿੰਡ ਨੂੰ ਵਾਪਸ ਖੋਲ੍ਹਣਗੇ ਤਾਂ ਜੋ ਇਲਾਕੇ ਦਾ ਟੂਰਿਜ਼ਮ ਵੱਧ ਸਕੇ। ਨਾਲ ਹੀ ਝੀਲ ਦੀ ਸਫਾਈ ਹੋ ਸਕੇ ਅਤੇ ਇੰਨੇ ਪੁਰਾਣੇ ਬੰਨ੍ਹ ਦੀ ਕੁਝ ਮੁਰੰਮਤ ਕੀਤੀ ਜਾ ਸਕੇ।
 


Vandana

Content Editor

Related News