ਇਟਲੀ ਤੋਂ ਦੁਖ਼ਦਾਈ ਖ਼ਬਰ, ਹਾਦਸੇ 'ਚ ਬਰਨਾਲਾ ਦੇ ਮੁੰਡੇ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

07/18/2022 1:47:27 PM

ਮਿਲਾਨ/ਇਟਲੀ (ਸਾਬੀ ਚੀਨੀਆ) ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿੱਚ ਪੈਂਦੇ ਪਿੰਡ ਪੈਗੇਨਾਗਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਪੰਜਾਬੀ ਮੁੰਡੇ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੰਜਾਬੀ ਮੁੰਡਾਆਪਣੇ ਸਾਇਕਲ 'ਤੇ ਸਵਾਰ ਹੋ ਕਿ ਤਿੰਨ ਇਟਾਲੀਅਨ ਗੋਰੇ ਦੋਸਤਾਂ ਨਾਲ ਘੁੰਮਣ ਲਈ ਜਾ ਰਿਹਾ ਸੀ ਕਿ ਪਿੱਛੇ ਤੋਂ ਆਈ ਤੇਜ ਰਫ਼ਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਮਿਤ੍ਰਕ ਕਰਮਵੀਰ ਸਿੰਘ (16) ਪੁੱਤਰ ਸ੍ਰ.ਰਾਜਵਿੰਦਰ ਸਿੰਘ ਜ਼ਿਲ੍ਹਾ ਬਰਨਾਲਾ ਦੇ ਨਾਲ ਲੱਗਦੇ ਪਿੰਡ ਸੰਘੇੜਾ ਨਾਲ ਸਬੰਧਤ ਸੀ ਤੇ ਇਟਲੀ ਦਾ ਜੰਮਪਲ ਸੀ। 

PunjabKesari

ਮ੍ਰਿਤਕ  ਦੇ ਚਾਚਾ ਭੁਪਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਕਰਮਵੀਰ ਸਿੰਘ 26 ਜੁਲਾਈ ਨੂੰ 17 ਸਾਲ ਪੂਰੇ ਕਰਕੇ ਅਠਾਰਵੇਂ ਸਾਲ ਵਿੱਚ ਹੋਣਾ ਸੀ। ਪਰ ਇਸ ਭਿਆਨਕ ਹਾਦਸੇ ਕਰਕੇ ਉਹਨਾਂ ਦਾ ਘਰ ਤਬਾਹ ਹੋ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ 'ਚ 50 ਸਾਲਾ ਔਰਤ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ

ਦੱਸਣਯੋਗ ਹੈ ਕਿ ਕਰਮਵੀਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਅਨਹੋਣੀ ਮੌਤ ਕਰਕੇ ਇਲਾਕੇ ਵਿੱਚ ਸੋਗ ਦੀ ਲਹਿਰ ਦੇਖੀ ਜਾ ਸਕਦੀ ਹੈ। ਐਤਵਾਰ ਸ਼ਾਮ ਨੂੰ ਨੌਜਵਾਨ ਦੇ ਗੋਰੇ ਦੋਸਤਾਂ ਅਤੇ ਸਾਕ ਸਬੰਧੀਆਂ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਕੈਂਡਲ ਮਾਰਚ ਕੱਢ ਕੇ ਯਾਦ ਕੀਤਾ ਗਿਆ। ਮ੍ਰਿਤਕ ਦੇ ਫੁੱਫੜ ਦਰਵਾਰਾ ਸਿੰਘ ਸਿੱਧੂ ਨੇ ਦੱਸਿਆ ਕਿ ਕਾਨੂਨੀ ਕਾਰਵਾਈ ਕਰਨ ਤੋਂ ਬਾਅਦ ਸੰਸਕਾਰ ਇੱਥੇ ਇਟਲੀ ਵਿੱਚ ਹੀ ਕੀਤਾ ਜਾਵੇਗਾ।

PunjabKesari

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News