ਇਟਲੀ ਦੀ ਸਮੰਥਾ ਕਰਿਸਤੋਫੋਰੇਤੀ ਬਣੇਗੀ ‘ਅੰਤਰਰਾਸ਼ਟਰੀ ਪੁਲਾੜ ਸਟੇਸ਼ਨ’ ਦੀ ਪਹਿਲੀ ਯੂਰਪੀਅਨ ਮਹਿਲਾ ਕਮਾਂਡਰ

Saturday, May 29, 2021 - 10:36 PM (IST)

ਰੋਮ/ਇਟਲੀ (ਦਲਵੀਰ ਕੈਂਥ)-ਇਟਲੀ ਦੀ ਔਰਤ ਨੇ ਇੱਕ ਵਾਰ ਫਿਰ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਉਹ ਕਾਮਯਾਬੀ ਦੇ ਹਰ ਖੇਤਰ ਦੀ ਮੱਲਿਕਾ ਹੈ, ਜਿਸ ਦੇ ਫ਼ੌਲਾਦੀ ਇਰਾਦਿਆਂ ਦਾ ਲੋਹਾ ਸਾਰੀ ਦੁਨੀਆ ਮੰਨਦੀ ਹੈ । ਇਸ ਵਾਰ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ 44 ਸਾਲਾ ਪੁਲਾੜ ਯਾਤਰੀ ਹਵਾਬਾਜ਼ ਅਤੇ ਇੰਜੀਨੀਅਰ ਇਟਾਲੀਅਨ ਸਮੰਥਾ ਕਰਿਸਤੋਫਰੇਤੀ ਨੇ, ਜਿਸ ਨੂੰ ਹਾਲ ਹੀ ’ਚ ਯੂਰਪੀਅਨ ਪੁਲਾੜ ਏਜੰਸੀ ਨੇ ਆਪਣੀ ਵੈੱਬਸਾਈਟ ’ਤੇ ਜਾਣਕਾਰੀ ਨਸ਼ਰ ਕਰਦਿਆਂ ਇਹ ਐਲਾਨ ਕੀਤਾ ਕਿ ਉਸ ਨੂੰ ‘ਅਭਿਆਨ 68’ ਮਿਸ਼ਨ ਲਈ ‘ਅੰਤਰਰਾਸ਼ਟਰੀ ਪੁਲਾੜ ਸਟੇਸ਼ਨ’ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ, ਜੋ ਉਸ ਅਤੇ ਉਸ ਦੇ ਨਾਸਾ ਦੇ ਸਹਿਯੋਗੀ ਕੇਜਲ ਲਿੰਡਗ੍ਰੇਨ ਅਤੇ ਬੌਬ ਹਾਇਨਜ਼ ਨੂੰ, 2022 ’ਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲੈ ਜਾਣਗੇ। ਯੂਰਪ ਦੀ ਨੁਮਾਇੰਦਗੀ ਕਰਨ ਵਾਲੀ ਸਮੰਥਾ ਕਰਿਸਤੋਫੋਰੇਤੀ ਦਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਜਾਣਾ ਆਪਣੇ ਆਪ ’ਚ ਅਤੇ ਇਟਲੀ ਵਾਸੀਆਂ ਲਈ ਫ਼ਖ਼ਰ ਵਾਲੀ ਗੱਲ ਹੈ। ਈ. ਐੱਸ. ਏ. ਵੱਲੋਂ ਮੁਖੀ ਸਥਾਪਿਤ ਕੀਤੇ ਜਾਣ ’ਤੇ ਇਟਲੀ ਦੀ ਪੁਲਾੜ ਯਾਤਰੀ ਸਮੰਥਾ ਕਰਿਸਤੋਫੋਰੇਤੀ ਨੇ ਕਿਹਾ ਕਿ ਉਸ ਨੂੰ ਕਮਾਂਡਰ ਨਿਯੁਕਤ ਕਰਨ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਤਿੰਨੋਂ ਪੁਲਾੜ ਯਾਤਰੀਆਂ ਨੂੰ ਅਰਬਪਤੀ ਐਲਨ ਮਸਕ ਦੀ ਕੰਪਨੀ ਸਪੇਸਐਕਸ ਦੇ ਕਰੂ ਡਰੈਗਨ ਪੁਲਾੜ ਯਾਨ ਵੱਲੋਂ ਸਟੇਸ਼ਨ ‘ਤੇ ਲਿਜਾਇਆ ਜਾਵੇਗਾ।

PunjabKesari

ਇਹ ਵੀ ਪੜ੍ਹੋ : ਅਮਰੀਕੀਆਂ ਦੇ ਇਸ ਖਤਰਨਾਕ ਸ਼ੌਕ ਨੇ ਬਰਤਾਨੀਆ ਨੂੰ ਪਾਇਆ ਚਿੰਤਾ ’ਚ

ਸਮੰਥਾ ਕਰਿਸਤੋਫੋਰੇਤੀ ਦੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਕਮਾਂਡਰ ਵਜੋਂ ਨਿਯੁਕਤੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਹੈ, ਜੋ ਇਸ ਸਮੇਂ ਈ.ਐੱਸ.ਏ. ਪੁਲਾੜ ਯਾਤਰੀ ਕੋਰ ’ਚ ਸ਼ਾਮਲ ਹੋਣ ਲਈ ਅਰਜ਼ੀ ਦੇ ਰਹੇ ਹਨ। ਜੋਸੇਫ ਅਸਚਬੈਸ਼ਰ, ਯੂਰਪੀਅਨ ਪੁਲਾੜ ਏਜੰਸੀ ਦੇ ਡਾਇਰੈਕਟਰ ਜਨਰਲ ਨੇ ਅੱਗੇ ਕਿਹਾ,  ‘‘ਉਹ ਇਨ੍ਹਾਂ ਉਮੀਦਵਾਰਾਂ ਨੂੰ ਮਿਲਣ ਦੀ ਉਮੀਦ ਕਰ ਰਹੇ ਹਨ ਅਤੇ ਹੌਸਲਾ ਅਫਜ਼ਾਈ ਕਰਨੀ ਚਾਹੁੰਦੇ ਹਨ। ਈ. ਐੱਸ. ਏ. ਦੇ ਪੁਲਾੜ ਯਾਤਰੀ ਅਤੇ ਪੁਲਾੜ ਸਟੇਸ਼ਨ ਦੇ ਪਹਿਲੇ ਯੂਰਪੀਅਨ ਕਮਾਂਡਰ ਫਰੈਂਕ ਡੀ ਵਿਨੇ ਨੇ ਕਿਹਾ, ‘‘ਨਾਸਾ ਦੇ ਨੀਮੋ 23 ਮਿਸ਼ਨ ਦੌਰਾਨ ਸਮੰਥਾ ਕਰਿਸਤੋਫੋਰੇਤੀ ਇਕ ਬਹੁਤ ਹੀ ਸਮਰੱਥ ਅਤੇ ਭਰੋਸੇਮੰਦ ਕਮਾਂਡਰ ਸਾਬਤ ਹੋਵੇਗੀ।

ਇਹ ਵੀ ਪੜ੍ਹੋ : ਆਸਟਰੇਲੀਆ : ਚੌਥੀ ਵਾਰ ਤਾਲਾਬੰਦੀ ਲਾਉਣ ਖ਼ਿਲਾਫ ਵਿਕਟੋਰੀਆ ’ਚ ਸੜਕਾਂ ’ਤੇ ਉਤਰੇ ਲੋਕ, ਕੀਤਾ ਜ਼ਬਰਦਸਤ ਵਿਰੋਧ

ਉਸ ਦਾ ਤਜਰਬਾ ਅਤੇ ਉਸ ਦਾ ਰਵੱਈਆ ਉਸ ਨੂੰ ਈ. ਐੱਸ. ਏ. ਅਤੇ ਸਾਡੇ ਭਾਈਵਾਲਾਂ ਲਈ ਵਿਲੱਖਣ ਕਾਰਵਾਈ ਕਰੇਗਾ। ਉਹ ਜਾਣਦੇ ਹਨ ਕਿ ਉਹ ਪੁਲਾੜੀ ਸਮੇਂ ਦੌਰਾਨ ਸਾਡੀ ਸਵੈਮਾਣ ਨਾਲ ਸੇਵਾ ਕਰੇਗੀ।ਇਸ ਮਾਣਮੱਤੀ ਕਾਮਯਾਬੀ ਲਈ ਇਟਲੀ ਦੀ ਸਮਾਨ ਅਵਸਰ ’ਤੇ ਪਰਿਵਾਰਕ ਮੰਤਰੀ ਐਲੇਨਾ ਬੋਨੇਟੀ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਵਿਗਿਆਨ ’ਚ ਇਟਲੀ ਵਾਲਿਆਂ ਲਈ ਨਵਾਂ ਰਾਹ ਖੁੱਲ੍ਹਿਆ ਹੈ। ਜ਼ਿਕਰਯੋਗ ਹੈ ਕਿ ਸਮੰਥਾ ਕਰਿਸਤੋਫੋਰੇਤੀ ਨੇ ਸੰਨ 2014-2015 ਦੇ ਆਈ ਐੱਸ. ਐੱਸ. ਮੁਹਿੰਮ 42/ਅਭਿਆਨ 43 ਮਿਸ਼ਨ ਨਾਲ ਇਕੋ ਉਡਾਣ ’ਚ (199 ਦਿਨ) ਪੁਲਾੜ ਵਿੱਚ ਰਹਿਣ ਦਾ ਯੂਰਪੀਅਨ ਰਿਕਾਰਡ ਬਣਾਇਆ ਹੈ ਤੇ ਦੋ ਅਮਰੀਕੀ ਮਹਿਲਾਵਾਂ ਤੋਂ ਬਾਅਦ ਦੁਨੀਆ ਦੀ ਤੀਜੀ ਔਰਤ ਹੈ, ਜੋ ਇਸ ਮੁਕਾਮ ’ਤੇ ਹੈ। ਸਮੰਥਾ ਕਰਿਸਤੋਫੋਰੇਤੀ ਨੇ ਸੰਨ 2001 ’ਚ ਏਅਰਫੋਰਸ ਅਕੈਡਮੀ ਦੇ ਪਾਇਲਟ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਸੰਨ 2009 ਮਈ ’ਚ ਉਸ ਨੇ ਯੂਰਪੀਅਨ ਪੁਲਾੜ ਏਜੰਸੀ ਵੱਲੋਂ ਚੁਣਿਆ ਗਿਆ ਸੀ। 5 ਸਾਲਾਂ ਬਾਅਦ ਹੀ ਉਹ ਪੁਲਾੜ ’ਚ ਉਡਾਣ ਭਰਨ ਵਾਲੀ ਇਟਲੀ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਬਣ ਗਈ ਸੀ।


Manoj

Content Editor

Related News