ਇਟਲੀ : ਰਾਣਾ ਚੰਦੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਆਖੰਠ ਪਾਠ ਦੇ ਭੋਗ ਪਾਏ ਗਏ
Tuesday, Aug 04, 2020 - 11:41 AM (IST)

ਮਿਲਾਨ, (ਸਾਬੀ ਚੀਨੀਆ)- ਪਿਛਲੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਨੌਜਵਾਨ ਆਗੂ ਰਣਜੀਤ ਸਿੰਘ (ਰਾਣਾ ਚੰਦੀ) ਦੀ ਆਤਮਿਕ ਅਰਦਾਸ ਲਈ ਰੱਖੇ ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀ(ਰੋਮ) ਇਟਲੀ ਵਿਖੇ ਪਾਏ ਗਏ ਅਤੇ ਅੰਤਿਮ ਅਰਦਾਸ ਤੋਂ ਬਾਅਦ ਗੁਰੂ ਚਰਨਾਂ ਵਿਚ ਜੁੜ ਬੈਠੀਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਦਲਬੀਰ ਸਿੰਘ ਨੇ ਆਖਿਆ ਕਿ ਇਨਸਾਨ ਰੂਪੀ ਜੀਵ ਦੇ ਦੁਨੀਆ 'ਤੇ ਆਉਣ ਮੌਕੇ ਖੁਸ਼ੀ ਮਨਾਉਂਦੇ ਹਾਂ ਤੇ ਸੰਸਾਰ ਤੋਂ ਚਲੇ ਜਾਣ ਮਗਰੋਂ ਉਸ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰਕੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦੇ ਹਾਂ। ਜੋ ਵੀ ਹੁੰਦਾ ਹੈ ਉਸ ਅਕਾਲ ਪੁਰਖ ਦੇ ਭਾਣੇ ਅੰਦਰ ਹੀ ਹੁੰਦਾ ਹੈ। ਸਾਨੂੰ ਮੰਨਣਾ ਵੀ ਪੈਂਦਾ ਹੈ।
ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ , ਸ ਕਰਮਜੀਤ ਸਿੰਘ ਢਿੱਲੋ ਅਤੇ ਮਨਜੀਤ ਸਿੰਘ ਜੱਸੋਮਜਾਰਾ ਵੱਲੋ ਰਾਣਾ ਚੰਦੀ ਦੀ ਸ਼ਖਸ਼ੀਅਤ ਬਾਰੇ ਗੱਲ ਕਰਦਿਆ ਆਖਿਆ ਗਿਆ ਕਿ ਉਹ ਹੱਕ ਸੱਚ ਲਈ ਖੜਨ ਤੇ ਲੋੜ ਵੇਲੇ ਪੰਜਾਬੀ ਭਰਾਵਾਂ ਦੇ ਕੰਮ ਆਉਣ ਵਾਲਾ ਨੌਜਵਾਨ ਸੀ ਉਸਦੇ ਚੜ੍ਹਦੀ ਉਮਰੇ ਸੰਸਾਰ ਵਿਚੋਂ ਤੁਰ ਜਾਣ ਨਾਲ ਜਿੱਥੇ ਪਰਿਵਾਰ ਦਾ ਲੱਕ ਟੁੱਟਿਆ ਹੈ, ਉਥੇ ਹਰ ਵਕਤ ਨਾਲ ਰਹਿਣ ਵਾਲੇ ਦੋਸਤਾਂ ਮਿੱਤਰਾਂ ਨੂੰ ਵੀ ਕਦੇ ਨਾ ਪੂਰਾ ਹੋਣ ਵਾਲ ਘਾਟਾ ਪਾਇਆ ਹੈ।
ਇਸ ਮੌਕੇ ਗੁਰਦੁਆਰਾ ਗੋਬਿਦਸਰ ਸਾਹਿਬ ਲਵੀਨੀਓ, ਗੁਰਦੁਆਰਾ ਸਿੰਘ ਸਭਾ ਸਬਾਊਦੀਆ,ਹਰਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ, ਗੁਰਦੁਆਰਾ ਸਿੰਘ ਸਭਾ ਪੁਨਤੀਨੀਆ, ਗੁ: ਸਿੰਘ ਸਭਾ ਸੰਨਵੀਤੋ, ਬੋਰਗੋ ਹਰਮਾਦਾ ਤੇ ਫੌਦੀ ਆਦਿ ਦੀਆਂ ਪ੍ਰਬੰਧਕ,ਸੰਗਤਾਂ ਤੋ ਇਲਾਵਾ ਕਈ ਸਮਾਜ ਸੇਵੀ ਸੰਸਥਾਵਾਂ ਤੇ ਖੇਡ ਖੇਤਰ ਨਾਲ ਸਬੰਧਤ ਸ਼ਖਸ਼ੀਅਤਾਂ ਵੀ ਉਚੇਚੇ ਤੌਰ ਤੇ ਮੌਜੂਦ ਸਨ ਜਿੰਨ੍ਹਾਂ ਵੱਲੋ ਰਾਣਾਚੰਦੀ ਦੀ ਅਚਾਨਕ ਹੋਈ ਮੌਤ ਤੇ ਦੁੱਖ ਪ੍ਰਗਟ ਕਰਦਿਆ ਉਸ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ ਸਮਾਪਤੀ ਦੌਰਾਨ ਬਾਬਾ ਦਲਬੀਰ ਸਿੰਘ ਵੱਲੋਂ ਗੁਰਜੀਤ ਸਿੰਘ ਭਾਊ ਨੂੰ ਸਿਰਪਾਉ ਭੇਂਟ ਕੀਤਾ ਗਿਆ ।