ਦੁੱਖਭਰੀ ਖ਼ਬਰ : ਇਟਲੀ 'ਚ ਵੱਖ-ਵੱਖ ਥਾਵਾਂ 'ਤੇ ਤਿੰਨ ਪੰਜਾਬੀਆਂ ਦੀ ਮੌਤ

Friday, Jan 01, 2021 - 11:17 PM (IST)

ਦੁੱਖਭਰੀ ਖ਼ਬਰ : ਇਟਲੀ 'ਚ ਵੱਖ-ਵੱਖ ਥਾਵਾਂ 'ਤੇ ਤਿੰਨ ਪੰਜਾਬੀਆਂ ਦੀ ਮੌਤ

ਰੋਮ, (ਕੈਂਥ)- ਜਿੱਥੇ 2021 ਸਾਲ ਦੇ ਆਉਣ ਦੇ ਜਸ਼ਨ ਮਨਾਏ ਜਾ ਰਹੇ ਹਨ, ਉਥੇ ਹੀ ਬੀਤੇ ਦਿਨ ਇਟਲੀ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਲਈ ਹੋਰ  ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਇਟਲੀ ਵਿਚ ਅਲੱਗ-ਅਲੱਗ ਥਾਵਾਂ 'ਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ 3 ਵਿਅਕਤੀਆਂ ਦੀ ਮੌਤ ਦੇ ਸਮਾਚਾਰ ਪ੍ਰਾਪਤ ਹੋਏ ਹਨ। 

PunjabKesari

ਇਟਲੀ ਦੇ ਸ਼ਹਿਰ ਲਾਤੀਨਾ ਸਨਵੀਤੋ ਇਟਲੀ ਵਿਖੇ ਇਕ ਸੜਕ ਹਾਦਸੇ ਵਿਚ ਪੰਜਾਬੀ ਮੂਲ ਨਾਲ ਸਬੰਧਤ ਵਿਅਕਤੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਦਲਜਿੰਦਰ ਸਿੰਘ (50) ਆਪਣੇ ਘਰ ਤੋਂ ਕੰਮ ਲਈ ਸਾਈਕਲ 'ਤੇ ਜਾ ਰਿਹਾ ਸੀ, ਜਿੱਥੇ ਪਿੱਛੋਂ ਇਕ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰੀ ਅਤੇ ਉਸ ਦੀ ਮੌਤ ਹੋ ਗਈ। 

PunjabKesari

ਉਥੇ ਹੀ, ਦੂਜੇ ਪਾਸੇ ਇਟਲੀ ਦੇ ਸ਼ਹਿਰ ਬੈਰਗਾਮੋ ਦੇ ਕਸਬਾ ਬਰਮਬਾਤੇ ਕਸਬੇ ਵਿਚ ਰਹਿ ਰਹੇ 37 ਸਾਲਾ ਪੰਜਾਬੀ ਨੌਜਵਾਨ ਮੋਹਿਤ ਕੌਸ਼ਲ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਅਨਿਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਮੋਹਿਤ ਕੌਸ਼ਲ ਜੋ ਕਿ ਪੰਜਾਬ ਦੇ ਬਲਾਚੌਰ ਦਾ ਰਹਿਣ ਵਾਲਾ ਸੀ। ਹਾਲੇ 10 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਭਾਰਤ ਤੋਂ ਇਟਲੀ ਪਰਤਿਆ ਸੀ ਪਰ ਬੀਤੇ ਦਿਨੀਂ ਘਰ ਵਿਚ ਹੀ ਉਸ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ 2 ਬੱਚੇ ਛੱਡ ਗਿਆ। ਮ੍ਰਿਤਕ ਦੀ ਪਤਨੀ ਅਤੇ ਦੋਵੇਂ ਬੱਚੇ ਭਾਰਤ ਛੁੱਟੀ ਕੱਟਣ ਗਏ ਸਨ ਅਤੇ ਹਾਲੇ ਵੀ ਉੱਥੇ ਹੀ ਹਨ।


author

Sanjeev

Content Editor

Related News