ਇਟਲੀ ''ਚ ਪੰਜਾਬੀ ਬੱਚਿਆਂ ਨੂੰ ਗੁਰਮੁਖੀ ਸਿਖਾਉਣ ਲਈ ਕਲਾਸਾਂ ਸ਼ੁਰੂ
Wednesday, Jul 20, 2022 - 03:05 AM (IST)
ਮਿਲਾਨ/ਇਟਲੀ (ਸਾਬੀ ਚੀਨੀਆ) : ਭਵਿੱਖ ਨੂੰ ਉੱਜਲ ਬਣਾਉਣ ਲਈ ਵਿਦੇਸ਼ਾਂ 'ਚ ਜਾ ਵਸੇ ਪੰਜਾਬੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਹਨ। ਵੇਖਣ 'ਚ ਆਇਆ ਹੈ ਕਿ ਵਿਦੇਸ਼ਾਂ ਵਿੱਚ ਜਨਮ ਲੈਣ ਵਾਲੇ ਬੱਚੇ ਮਾਪਿਆਂ ਦਾ ਓਨਾ ਸਤਿਕਾਰ ਨਹੀਂ ਕਰ ਰਹੇ, ਜਿੰਨਾ ਪੰਜਾਬ ਦੀ ਮਿੱਟੀ 'ਚ ਜਨਮ ਲੈਣ ਤੇ ਪੰਜਾਬੀ ਕਲਚਰ ਨੂੰ ਪਿਆਰ ਕਰਨ ਵਾਲੇ ਬੱਚੇ ਕਰਦੇ ਹਨ। ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਜਿੰਨਾ ਮਰਜ਼ੀ ਪੜ੍ਹ-ਲਿਖ ਲੈਣ ਪਰ ਘਰ ਅਤੇ ਰਿਸ਼ਤੇਦਾਰੀਆਂ 'ਚ ਵਿਚਰਦਿਆਂ ਪੰਜਾਬੀ ਬੋਲੀ ਜ਼ਰੂਰ ਬੋਲਣ।
ਇਹ ਪ੍ਰਗਟਾਵਾ ਇਟਲੀ 'ਚ ਬੱਚਿਆਂ ਨੂੰ ਗੁਰਮੁਖੀ ਦੀ ਪੜ੍ਹਾਈ ਕਰਵਾ ਰਹੇ ਮਾ. ਰਛਪਾਲ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ, ਜਿਨ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਪੰਜਾਬੀ ਬੋਲੀ ਤੇ ੳ, ਅ ਸਿਖਾਉਣ ਲਈ ਵਿਸ਼ੇਸ਼ ਕਲਾਸਾਂ ਸ਼ੁਰੂਆਤ ਕੀਤੀ। ਰੋਮ ਦੇ ਨਾਲ ਲੱਗਦੇ ਕਸਬਾ ਲਵੀਨੀਓ ਵਿਖੇ ਆਰੰਭ ਹੋਈਆਂ ਕਲਾਸਾਂ 'ਚ ਪਹਿਲੇ ਦਿਨ 40 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ 'ਚ ਪੰਜਾਬੀ ਪੜ੍ਹਨ, ਲਿਖਣ ਤੇ ਸਿੱਖਣ ਲਈ ਕਾਫੀ ਉਤਸ਼ਾਹ ਸੀ।
ਖ਼ਬਰ ਇਹ ਵੀ : ਮਾਫ਼ੀਆ ਨੇ ਟਿੱਪਰ ਹੇਠਾਂ ਕੁਚਲਿਆ DSP ਤਾਂ ਉਥੇ ਗਾਇਕ ਜਾਨੀ ਦਾ ਹੋਇਆ ਭਿਆਨਕ ਐਕਸੀਡੈਂਟ, ਪੜ੍ਹੋ TOP 10
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।