ਪ੍ਰੈਂਕ ਕਾਲ ਦੇ ਜਾਲ ''ਚ ਫਸੀ ਇਟਲੀ ਦੀ PM ਜਾਰਜੀਆ ਮੇਲੋਨੀ, ਰਾਸ਼ਟਰੀ ਸੁਰੱਖਿਆ ਦੇ ਮੁੱਦੇ ''ਤੇ ਭੜਕੇ ਵਿਰੋਧੀ ਦਲ

11/04/2023 2:57:49 AM

ਇੰਟਰਨੈਸ਼ਨਲ ਡੈਸਕ : ਇਨ੍ਹੀਂ ਦਿਨੀਂ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੂੰ ਆਪਣੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਮੇਲੋਨੀ 'ਤੇ ਗੰਭੀਰ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਪੀਐੱਮ ਰੂਸ ਤੋਂ ਆਏ ਇਕ ਪ੍ਰੈਂਕ ਕਾਲ ਤੋਂ ਧੋਖਾ ਖਾ ਗਈ। ਮੇਲੋਨੀ ਨੇ ਰੂਸ ਤੋਂ ਪ੍ਰੈਂਕ ਕਾਲ 'ਤੇ ਇਟਲੀ ਦੇ ਰਾਸ਼ਟਰੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਕੀਤੀ। ਇਹ ਰਿਪੋਰਟ ਰਸ਼ੀਆ ਟੁਡੇ 'ਚ ਸਾਹਮਣੇ ਆਉਣ ਤੋਂ ਬਾਅਦ ਹੀ ਵਿਰੋਧੀ ਸਿਆਸੀ ਪਾਰਟੀਆਂ ਪੀਐੱਮ ਜਾਰਜੀਆ ਮੇਲੋਨੀ ਦੀ ਸਖ਼ਤ ਆਲੋਚਨਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰ ਸਾਯਾਜੀ ਸ਼ਿੰਦੇ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਰਿਪੋਰਟਾਂ ਅਨੁਸਾਰ ਰੂਸੀ ਪ੍ਰੈਂਕ ਕਾਲ ਪ੍ਰੈਂਕਸਟਰਾਂ ਨੇ ਕਥਿਤ ਤੌਰ 'ਤੇ ਮੇਲੋਨੀ ਕਾਲ ਕੀਤੀ। ਇਨ੍ਹਾਂ ਦੀ ਪਛਾਣ ਰੂਸੀ ਕਾਮੇਡੀਅਨ ਵੋਵਾਨ ਅਤੇ ਲੈਕਸਸ ਵਜੋਂ ਹੋਈ ਹੈ। ਦੋਵਾਂ ਨੇ ਇਟਲੀ ਦੀ ਪੀਐੱਮ ਮੇਲੋਨੀ ਨੂੰ ਪੋਨ ਕੀਤਾ ਅਤੇ ਆਪਣੀ ਜਾਣ-ਪਛਾਣ ਅਫਰੀਕੀ ਸਿਆਸਤਦਾਨ ਵਜੋਂ ਕਰਵਾਈ। ਮੇਲੋਨੀ ਫੋਨ 'ਤੇ ਧੋਖਾ ਖਾ ਗਈ। ਉਨ੍ਹਾਂ ਦੋਵਾਂ ਨਾਲ ਰਾਸ਼ਟਰੀ ਸੁਰੱਖਿਆ ਮਾਮਲਿਆਂ 'ਤੇ ਚਰਚਾ ਕੀਤੀ। ਇਸ ਘਟਨਾਕ੍ਰਮ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਦੀ ਆਲੋਚਨਾ ਕੀਤੀ ਹੈ।

ਰਸ਼ੀਆ ਟੁਡੇ ਦੀ ਰਿਪੋਰਟ ਮੁਤਾਬਕ ਇਟਲੀ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਧੋਖਾਧੜੀ 'ਤੇ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਮੇਲੋਨੀ ਨੇ ਪ੍ਰੈਂਕ ਕਾਲ 'ਤੇ ਰਾਸ਼ਟਰੀ ਸੁਰੱਖਿਆ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਗੱਲ ਕਰਨ 'ਤੇ 'ਅਫਸੋਸ' ਜ਼ਾਹਿਰ ਕੀਤਾ ਹੈ। ਇਹ ਵੀ ਦੱਸਿਆ ਕਿ ਇਸ ਪ੍ਰੈਂਕ ਕਾਲ 'ਚ ਕਾਲ ਕਰਨ ਵਾਲਾ ਅਫਰੀਕਨ ਯੂਨੀਅਨ ਕਮਿਸ਼ਨ ਦਾ ਚੇਅਰਮੈਨ ਮੌਸਾ ਫਾਕੀ ਹੈ।

ਇਹ ਵੀ ਪੜ੍ਹੋ : ਦਿੱਲੀ-NCR 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਯੂਪੀ, ਬਿਹਾਰ ਵੀ ਹਿੱਲਿਆ

ਕੌਂਟੇ, ਜੋ 2018 ਤੋਂ 2021 ਤੱਕ ਇਟਲੀ ਦੇ ਪ੍ਰਧਾਨ ਮੰਤਰੀ ਸਨ, ਨੇ ਮੇਲੋਨੀ ਦੇ ਮਾਮਲੇ ਨੂੰ "ਵੱਡੀ ਗਲਤੀ" ਕਿਹਾ। ਮੀਡੀਆ ਰਿਪੋਰਟਾਂ ਅਨੁਸਾਰ ਜੂਸੇਪ ਕੌਂਟੇ ਨੇ ਕਿਹਾ, "ਉਹ ਬਿਨਾਂ ਕਿਸੇ ਸਮਾਂ ਸੀਮਾ ਦੇ ਯੂਕ੍ਰੇਨ ਨੂੰ ਹਥਿਆਰ ਭੇਜ ਰਹੀ ਹੈ। ਉਹ ਫ਼ੌਜੀ ਵਾਧੇ ਨੂੰ ਅੱਗੇ ਵਧਾ ਰਹੀ ਹੈ ਪਰ ਉਹ ਸਪੱਸ਼ਟ ਤੌਰ 'ਤੇ ਜਾਣਦੀ ਹੈ ਕਿ ਗੱਲਬਾਤ ਦਾ ਰਸਤਾ ਲੱਭਣਾ ਜ਼ਰੂਰੀ ਹੈ, ਜਿਸ ਨੂੰ ਦੋਵਾਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ, ਦੇ ਹਿੱਤਾਂ ਦੀ ਰੱਖਿਆ ਕਰੇਗਾ। ਪ੍ਰਧਾਨ ਮੰਤਰੀ ਮੇਲੋਨੀ ਨੇ ਕਥਿਤ ਤੌਰ 'ਤੇ ਪ੍ਰੈਂਕ ਕਾਲ ਦੌਰਾਨ ਕਿਹਾ ਕਿ ਯੂਕ੍ਰੇਨ ਯੁੱਧ ਤੋਂ "ਬਹੁਤ ਥੱਕ" ਚੁੱਕੀ ਸੀ ਅਤੇ ਹਰ ਕਿਸੇ ਨੂੰ ਜਲਦ ਹੀ ਇਹ ਅਹਿਸਾਸ ਹੋ ਜਾਵੇਗਾ ਕਿ ਦੋਵਾਂ ਧਿਰਾਂ ਨੂੰ ਸਵੀਕਾਰਯੋਗ ਹੱਲ ਦੀ ਜ਼ਰੂਰਤ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News