ਇਟਲੀ ''ਚ ਭੋਜਨ ਦੀ ਬਰਬਾਦੀ ਰੋਕਣ ਵਾਲਾ ਕਾਨੂੰਨ ਪਾਸ

Friday, Aug 05, 2016 - 07:02 PM (IST)

ਇਟਲੀ ''ਚ ਭੋਜਨ ਦੀ ਬਰਬਾਦੀ ਰੋਕਣ ਵਾਲਾ ਕਾਨੂੰਨ ਪਾਸ
ਰੋਮ— ਇਟਲੀ ਵਿਚ ਹੁਣ ਬਚੇ ਹੋਏ ਭੋਜਨ ਪਦਾਰਥਾਂ ਦੀ ਬਰਬਾਦੀ ਨਹੀਂ ਹੋਵੇਗੀ ਕਿਉਂਕਿ ਦੇਸ਼ ਵਿਚ ਨਵਾਂ ਕਾਨੂੰਨ ਪਾਸ ਕਰ ਦਿੱਤਾ ਗਿਆ। ਇਸ ਅਧੀਨ ਹੁਣ ਸੁਪਰ ਮਾਰਕੀਟ ਲਈ ਜ਼ਰੂਰੀ ਹੋ ਗਿਆ ਹੈ ਕਿ ਉਹ ਖਾਣ-ਪੀਣ ਦੀਆਂ ਬਚੀਆਂ ਹੋਈ ਚੀਜ਼ਾਂ ਲੋੜਵੰਦਾਂ ਨੂੰ ਦੇਣ। ਭੋਜਨ ਦੀ ਬਰਬਾਦੀ ਰੋਕਣ ਵਾਲੇ ਇਸ ਬਿੱਲ ਨੂੰ 181 ਸੈਨੇਟਰਾਂ ਦੀ ਵੋਟਿੰਗ ਤੋਂ ਬਾਅਦ ਲਾਗੂ ਕੀਤਾ ਗਿਆ। ਇਸ ਕਾਨੂੰਨ ਦਾ ਮਕਸਦ ਹਰ ਸਾਲ ਦੇਸ਼ ਵਿਚ ਹੋਣ ਵਾਲੇ ਵੱਡੇ ਪੈਮਾਨੇ ''ਤੇ ਭੋਜਨ ਦੀ ਬਰਬਾਦੀ ਨੂੰ ਰੋਕਣਾ ਹੈ। ਮੰਤਰੀਆਂ ਨੇ ਦੱਸਿਆ ਕਿ ਹਰ ਸਾਲ ਹੋਣ ਵਾਲੀ ਭੋਜਨ ਦੀ ਬਰਬਾਦੀ ਇਟਲੀ ਦੇ ਬਿਜ਼ਨੈੱਸ ਤੋਂ ਕਰੀਬ 10 ਅਰਬ ਡਾਲਰ ਵਧੇਰੇ ਹੈ। 
ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦੀ ਰਿਪੋਰਟ ਅਨੁਸਾਰ ਯੂਰਪ ਵਿਚ ਜਿੰਨਾਂ ਭੋਜਨ ਬਰਬਾਦ ਹੁੰਦਾ ਹੈ, ਉਸ ਨਾਲ ਕਰੀਬ 20 ਕਰੋੜ ਲੋਕਾਂ ਦਾ ਢਿੱਡ ਭਰਿਆ ਜਾ ਸਕਦਾ ਹੈ। ਅਜਿਹਾ ਕਾਨੂੰਨ ਬਣਾਉਣ ਵਾਲਾ ਇਟਲੀ ਯੂਰਪ ਦਾ ਦੂਜਾ ਦੇਸ਼ ਹੈ। ਇਸ ਤੋਂ ਪਹਿਲਾਂ ਫਰਾਂਸ ਨੇ ਫਰਵਰੀ ਵਿਚ ਅਜਿਹਾ ਬਿਲ ਪੇਸ਼ ਕੀਤਾ ਸੀ, ਜਿਸ ਅਧੀਨ ਸੁਪਰਮਾਰਕੀਟਾਂ ਬਿਨਾਂ ਵਿਕੇ ਭੋਜਨ ਨੂੰ ਸੁੱਟਣਗੀਆਂ ਨਹੀਂ। ਫਰਾਂਸ ਵਿਚ ਭੋਜਨ ਨੂੰ ਬਰਬਾਦ ਕਰਨ ''ਤੇ ਜ਼ੁਰਮਾਨੇ ਦੀ ਵਿਵਸਥਾ ਹੈ, ਜਦੋਂ ਇਟਲੀ ਵਿਚ ਭੋਜਨ ਦਾਨ ਕਰਨ ''ਤੇ ਬਿਜ਼ਨੈੱਸ ਇਨਸੈਂਟਿਵ ਦਿੱਤੇ ਜਾਣਗੇ। ਇਸ ਨਾਲ ਦੇਸ਼ ਵਿਚ 12 ਅਰਬ ਯੂਰੋ ਦੇ ਬਰਬਾਦ ਹੋਣ ਵਾਲੇ ਭੋਜਨ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।

author

Kulvinder Mahi

News Editor

Related News