ਸਮਾਜ ਸੇਵੀ ਪਰਵਿੰਦਰ ਨੂੰ ਸਦਮਾ, ਨਜਦੀਕੀ ਰਿਸ਼ਤੇਦਾਰ ਦਾ ਦਿਹਾਂਤ

Sunday, Mar 15, 2020 - 05:35 PM (IST)

ਸਮਾਜ ਸੇਵੀ ਪਰਵਿੰਦਰ ਨੂੰ ਸਦਮਾ, ਨਜਦੀਕੀ ਰਿਸ਼ਤੇਦਾਰ ਦਾ ਦਿਹਾਂਤ

 ਮਿਲਾਨ/ਇਟਲੀ (ਸਾਬੀ ਚੀਨੀਆ): ਲੋੜਵੰਦਾਂ ਦੀ ਹਰ ਮਦਦ ਲਈ ਤੱਤਪਰ ਇਟਲੀ ਦੀ ਨਾਮੀ ਸਮਾਜ ਸੇਵਾ ਸੰਸਥਾ "ਆਸ ਦੀ ਕਿਰਨ, ਦੇ ਸੀਨੀਅਰ ਆਗੂ ਅਤੇ "ਪਿੰਦਰ ਬਾਰ ਹਾਊਸ, ਦੇ ਮਾਲਕ ਪਰਵਿੰਦਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਨਜਦੀਕੀ ਰਿਸ਼ਤੇਦਾਰ ਸ੍ਰੀ ਧਰਮਪਾਲ ਜੀ ਦਾ ਅਚਾਨਕ ਦਿਹਾਂਤ ਹੋ ਗਿਆ। 

ਸ੍ਰੀ ਧਰਮ ਪਾਲ ਜੀ ਇਲਾਕੇ ਵਿਚ ਚੰਗੀ ਪਹਿਚਾਣ ਰੱਖਦੇ ਸਨ ਅਤੇ ਜਿੰਦਗੀ ਦੇ ਅੰਤਿਮ ਦੋ ਮਹੀਨੇ ਹਸਪਤਾਲ ਵਿਚ ਜਰ੍ਹੇ ਇਲਾਜ ਵੀ ਰਹੇ ਜਿੱਥੇ ਉਹਨਾਂ ਆਪਣਾ ਆਖਰੀ ਸਾਹ ਲਿਆ। ਸ੍ਰੀ ਧਰਮਪਾਲ ਦੇ ਦਿਹਾਂਤ ਤੇ "ਆਸ ਦੀ ਕਿਰਨ , ਸੰਸਥਾਂ ਦੇ ਸਮੂਹ ਮੈਂਬਰਾਂ ਤੋ ਇਲਾਵਾ ਇਟਲੀ ਦੀਆਂ ਵੱਖ-ਵੱਖ ਖੇਡ ਕਲੱਬਾਂ ਨਾਲ ਸਬੰਧਤ ਸ਼ਖਸ਼ੀਅਤਾਂ ਸਮੇਤ ਅਦਾਰਾ "ਯੂਰਪ ਨਿਊਜ਼ ਪੰਜਾਬੀ ਦੀ ਟੀਮ ਵੱਲੋਂ ਪਰਵਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 


author

Vandana

Content Editor

Related News