ਇਟਲੀ : ਫੁੱਟਬਾਲ ਜਗਤ ਦੇ ਹੀਰੋ ਖਿਡਾਰੀ ਪਾਓਲੋ ਰੋਸੀ ਦਾ ਦਿਹਾਂਤ

Saturday, Dec 12, 2020 - 08:18 AM (IST)

ਇਟਲੀ : ਫੁੱਟਬਾਲ ਜਗਤ ਦੇ ਹੀਰੋ ਖਿਡਾਰੀ ਪਾਓਲੋ ਰੋਸੀ ਦਾ ਦਿਹਾਂਤ

ਰੋਮ, (ਦਲਵੀਰ ਕੈਂਥ )- ਇਟਲੀ ਫੁੱਟਬਾਲ ਜਗਤ ਦਾ ਸਾਬਕਾ ਫਾਰਵਰਡ ਖਿਡਾਰੀ ਪਾਓਲੋ ਰੋਸੀ, ਜੋ ਕਿ 1982 ਦੇ ਵਿਸ਼ਵ ਫੁੱਟਬਾਲ ਕੱਪ ਵਿਚ ਚੋਟੀ ਦਾ ਸਕੋਰਰ ਸੀ, ਦੀ 64 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਇਹ ਜਾਣਕਾਰੀ ਉਨ੍ਹਾਂ ਦੀ ਪਤਨੀ ਫਿਦਰੀਕਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਦੱਸਿਆ ਕਿ ਪਾਓਲੋ ਰੋਸੀ ਬੀਤੇ ਕੁਝ ਦਿਨਾਂ ਤੋ ਕਾਫੀ ਬੀਮਾਰ ਚੱਲ ਰਹੇ ਸਨ।

ਜ਼ਿਕਰਯੋਗ ਹੈ ਕਿ ਪਾਓਲੋ ਰੋਸੀ  ਨੇ ਸਪੇਨ ਵਿਚ 1982 ਦੇ ਵਿਸ਼ਵ ਕੱਪ ਵਿਚ ਛੇ ਗੋਲ ਕੀਤੇ ਸਨ, ਜਿਸ ਕਰਕੇ ਗੋਲਡਨ ਬੂਟ ਜਿੱਤਣ ਵਾਲਾ ਖਿਤਾਬ ਹਾਸਲ ਕੀਤਾ ਸੀ ਅਤੇ ਬ੍ਰਾਜ਼ੀਲ 'ਤੇ 3-2 ਦੀ ਜਿੱਤ ਦਰਜ ਕਰਵਾਈ ਸੀ ਤੇ ਜਿਸ ਦੀ ਹੈਟ੍ਰਿਕ ਵੀ ਸ਼ਾਮਲ ਸੀ । ਰੋਸੀ ਨੇ ਇਟਲੀ ਨੂੰ ਫਾਈਨਲ ਵਿਚ ਪੱਛਮੀ ਜਰਮਨੀ ਦੇ ਖ਼ਿਲਾਫ਼  3-1 ਨਾਲ ਜਿੱਤ ਨਾਲ ਜਿੱਤ ਦਰਜ ਕਰਕੇ ਫੀਫ਼ਾ ਵਿਸ਼ਵ ਕੱਪ 'ਤੇ ਕਬਜ਼ਾ ਕੀਤਾ  ਸੀ ।

ਇਹ ਵੀ ਪੜ੍ਹੋ- ਕੌਮਾਂਤਰੀ ਯਾਤਰਾ ਨੂੰ ਲੈ ਕੇ ਆਸਟ੍ਰੇਲੀਆ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਵਿਸ਼ਵ ਕੱਪ ਦੌਰਾਨ ਖਿਡਾਰੀ ਪਾਓਲੋ ਰੋਸੀ ਨੇ ਗੋਲਡਨ ਬਾਲ ਪਲੇਅਰ ਆਫ-ਟੂਰਨਾਮੈਂਟ ਐਵਾਰਡ ਅਤੇ 1982 ਦਾ ਬੈਲਨ- ਡੀ'ਓਰ ਦਾ ਖਿਤਾਬ ਵੀ ਜਿੱਤਿਆ ਸੀ । ਇਸ ਤੋਂ ਬਆਦ ਖਿਡਾਰੀ ਪਾਓਲੋ ਰੋਸੀ ਨੇ ਇਟਲੀ ਦੀ ਜੁਵੇਂਟਸ ਕਲੱਬ ਵਲੋਂ ਖੇਡਦੇ ਹੋਏ 1981 ਅਤੇ 1985 ਦੇ ਕਾਰਜਕਾਲ ਦੌਰਾਨ ਇਟਲੀ ਕੱਪ, ਯੂ. ਈ. ਐੱਫ. ਏ. ਕੱਪ ਵਿਨਰਜ਼ ਕੱਪ, ਯੂ. ਈ. ਐੱਫ. ਏ. ਸੁਪਰ ਕੱਪ ਅਤੇ ਯੂਰਪੀਅਨ ਕੱਪ ਜਿੱਤਣ ਵਿਚ ਸਹਾਇਤਾ ਕੀਤੀ ਸੀ।


author

Lalita Mam

Content Editor

Related News